ਯਿਰਮਿਯਾਹ 35

ਇਸ ਲਈ ਮੈਂ ਯਿਰਮਿਯਾਹ ਦੇ ਪੁੱਤਰ ਹਬਜ਼ੀਨਯਾਹ ਦੇ ਪੋਤੇ ਯਥਸਨਯਾਹ ਨੂੰ ਭੇਜਿਆ ਅਤੇ ਉਸਦੇ ਭਰਾਵਾਂ ਅਤੇ ਉਸਦੇ ਸਾਰੇ ਪੁੱਤਰਾਂ ਨੂੰ, ਰੇਕਾਬੀਆਂ ਦੇ ਸਾਰੇ ਪਰਿਵਾਰ ਨੂੰ ਲੈ ਲਿਆ।

Jeremiah 35:3 (UKJV) Then I took Jaazaniah the son of Jeremiah, the son of Habaziniah, and his brethren, and all his sons, and the whole house of the Rechabites;

1ਇਹ ਉਹ ਬਚਨ ਹੈ ਜੋ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਦਿਨਾਂ ਦੌਰਾਨ ਯਾਹਵੇਹ ਵੱਲੋਂ ਯਿਰਮਿਯਾਹ ਨੂੰ ਆਇਆ ਸੀ:

2“ਤੂੰ ਰੇਕਾਬੀਆਂ ਦੇ ਪਰਿਵਾਰ ਕੋਲ ਜਾ ਅਤੇ ਉਹਨਾਂ ਨੂੰ ਯਾਹਵੇਹ ਦੇ ਭਵਨ ਦੇ ਇੱਕ ਪਾਸੇ ਦੇ ਕਮਰੇ ਵਿੱਚ ਆਉਣ ਦਾ ਸੱਦਾ ਦਿਓ। ਅਤੇ ਉਹਨਾਂ ਨੂੰ ਦਾਖ਼ਰਸ ਪੀਣ ਲਈ ਦਿਓ।”

3ਇਸ ਲਈ ਮੈਂ ਯਿਰਮਿਯਾਹ ਦੇ ਪੁੱਤਰ ਹਬਜ਼ੀਨਯਾਹ ਦੇ ਪੋਤੇ ਯਥਸਨਯਾਹ ਨੂੰ ਭੇਜਿਆ ਅਤੇ ਉਸਦੇ ਭਰਾਵਾਂ ਅਤੇ ਉਸਦੇ ਸਾਰੇ ਪੁੱਤਰਾਂ ਨੂੰ, ਰੇਕਾਬੀਆਂ ਦੇ ਸਾਰੇ ਪਰਿਵਾਰ ਨੂੰ ਲੈ ਲਿਆ।

4ਮੈਂ ਉਹਨਾਂ ਨੂੰ ਯਾਹਵੇਹ ਦੇ ਭਵਨ ਵਿੱਚ, ਪਰਮੇਸ਼ਵਰ ਦੇ ਮਨੁੱਖ ਯਿਗਦਲਯਾਹ ਦੇ ਪੁੱਤਰ ਹਾਨਾਨ ਦੇ ਪੁੱਤਰਾਂ ਦੇ ਕਮਰੇ ਵਿੱਚ ਲਿਆਇਆ। ਇਹ ਅਧਿਕਾਰੀਆਂ ਦੇ ਕਮਰੇ ਦੇ ਕੋਲ ਸੀ, ਜੋ ਦਰਬਾਨ ਸ਼ੱਲੂਮ ਦੇ ਪੁੱਤਰ ਮਾਸੇਯਾਹ ਦੇ ਕਮਰੇ ਦੇ ਉੱਪਰ ਸੀ।

5ਤਦ ਮੈਂ ਰੇਕਾਬੀਆਂ ਦੇ ਅੱਗੇ ਦਾਖ਼ਰਸ ਨਾਲ ਭਰੇ ਕਟੋਰੇ ਅਤੇ ਕੁਝ ਪਿਆਲੇ ਰੱਖੇ ਅਤੇ ਉਹਨਾਂ ਨੂੰ ਕਿਹਾ, “ਥੋੜੀ ਮੈ ਪੀਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.