ਯਿਰਮਿਯਾਹ 35

ਮੈਂ ਉਹਨਾਂ ਨੂੰ ਯਾਹਵੇਹ ਦੇ ਭਵਨ ਵਿੱਚ, ਪਰਮੇਸ਼ਵਰ ਦੇ ਮਨੁੱਖ ਯਿਗਦਲਯਾਹ ਦੇ ਪੁੱਤਰ ਹਾਨਾਨ ਦੇ ਪੁੱਤਰਾਂ ਦੇ ਕਮਰੇ ਵਿੱਚ ਲਿਆਇਆ। ਇਹ ਅਧਿਕਾਰੀਆਂ ਦੇ ਕਮਰੇ ਦੇ ਕੋਲ ਸੀ, ਜੋ ਦਰਬਾਨ ਸ਼ੱਲੂਮ ਦੇ ਪੁੱਤਰ ਮਾਸੇਯਾਹ ਦੇ ਕਮਰੇ ਦੇ ਉੱਪਰ ਸੀ।

Jeremiah 35:4 (UKJV) And I brought them into the house of the LORD, into the chamber of the sons of Hanan, the son of Igdaliah, a man of God, which was by the chamber of the princes, which was above the chamber of Maaseiah the son of Shallum, the keeper of the door:

2“ਤੂੰ ਰੇਕਾਬੀਆਂ ਦੇ ਪਰਿਵਾਰ ਕੋਲ ਜਾ ਅਤੇ ਉਹਨਾਂ ਨੂੰ ਯਾਹਵੇਹ ਦੇ ਭਵਨ ਦੇ ਇੱਕ ਪਾਸੇ ਦੇ ਕਮਰੇ ਵਿੱਚ ਆਉਣ ਦਾ ਸੱਦਾ ਦਿਓ। ਅਤੇ ਉਹਨਾਂ ਨੂੰ ਦਾਖ਼ਰਸ ਪੀਣ ਲਈ ਦਿਓ।”

3ਇਸ ਲਈ ਮੈਂ ਯਿਰਮਿਯਾਹ ਦੇ ਪੁੱਤਰ ਹਬਜ਼ੀਨਯਾਹ ਦੇ ਪੋਤੇ ਯਥਸਨਯਾਹ ਨੂੰ ਭੇਜਿਆ ਅਤੇ ਉਸਦੇ ਭਰਾਵਾਂ ਅਤੇ ਉਸਦੇ ਸਾਰੇ ਪੁੱਤਰਾਂ ਨੂੰ, ਰੇਕਾਬੀਆਂ ਦੇ ਸਾਰੇ ਪਰਿਵਾਰ ਨੂੰ ਲੈ ਲਿਆ।

4ਮੈਂ ਉਹਨਾਂ ਨੂੰ ਯਾਹਵੇਹ ਦੇ ਭਵਨ ਵਿੱਚ, ਪਰਮੇਸ਼ਵਰ ਦੇ ਮਨੁੱਖ ਯਿਗਦਲਯਾਹ ਦੇ ਪੁੱਤਰ ਹਾਨਾਨ ਦੇ ਪੁੱਤਰਾਂ ਦੇ ਕਮਰੇ ਵਿੱਚ ਲਿਆਇਆ। ਇਹ ਅਧਿਕਾਰੀਆਂ ਦੇ ਕਮਰੇ ਦੇ ਕੋਲ ਸੀ, ਜੋ ਦਰਬਾਨ ਸ਼ੱਲੂਮ ਦੇ ਪੁੱਤਰ ਮਾਸੇਯਾਹ ਦੇ ਕਮਰੇ ਦੇ ਉੱਪਰ ਸੀ।

5ਤਦ ਮੈਂ ਰੇਕਾਬੀਆਂ ਦੇ ਅੱਗੇ ਦਾਖ਼ਰਸ ਨਾਲ ਭਰੇ ਕਟੋਰੇ ਅਤੇ ਕੁਝ ਪਿਆਲੇ ਰੱਖੇ ਅਤੇ ਉਹਨਾਂ ਨੂੰ ਕਿਹਾ, “ਥੋੜੀ ਮੈ ਪੀਓ।”

6ਪਰ ਉਹਨਾਂ ਨੇ ਜਵਾਬ ਦਿੱਤਾ, “ਅਸੀਂ ਦਾਖ਼ਰਸ ਨਹੀਂ ਪੀਂਦੇ ਕਿਉਂਕਿ ਸਾਡੇ ਪਿਉ-ਦਾਦੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਸਾਨੂੰ ਇਹ ਹੁਕਮ ਦਿੱਤਾ ਸੀ: ‘ਨਾ ਤਾਂ ਤੁਹਾਨੂੰ ਅਤੇ ਨਾ ਹੀ ਤੁਹਾਡੇ ਉੱਤਰਾਧਿਕਾਰੀਆਂ ਨੂੰ ਕਦੇ ਵੀ ਦਾਖ਼ਰਸ ਨਹੀਂ ਪੀਣੀ ਚਾਹੀਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.