ਯਿਰਮਿਯਾਹ 36

ਜਦੋਂ ਉਹਨਾਂ ਨੇ ਪੱਤਰੀ ਨੂੰ ਲਿਖਾਰੀ ਅਲੀਸ਼ਾਮਾ ਦੇ ਕਮਰੇ ਵਿੱਚ ਰੱਖਿਆ, ਤਾਂ ਉਹ ਵਿਹੜੇ ਵਿੱਚ ਰਾਜੇ ਕੋਲ ਗਏ ਅਤੇ ਉਸ ਨੂੰ ਸਾਰੀ ਗੱਲ ਦੱਸੀ।

Jeremiah 36:20 (UKJV) And they went in to the king into the court, but they laid up the roll in the chamber of Elishama the scribe, and told all the words in the ears of the king.

18ਬਾਰੂਕ ਨੇ ਜਵਾਬ ਦਿੱਤਾ, “ਹਾਂ ਉਸਨੇ ਇਹ ਸਾਰੇ ਸ਼ਬਦ ਮੈਨੂੰ ਲਿਖਵਾਏ ਅਤੇ ਮੈਂ ਇਨ੍ਹਾਂ ਨੂੰ ਸਿਆਹੀ ਨਾਲ ਪੱਤਰੀ ਉੱਤੇ ਲਿਖ ਦਿੱਤਾ।”

19ਫਿਰ ਅਧਿਕਾਰੀਆਂ ਨੇ ਬਾਰੂਕ ਨੂੰ ਆਖਿਆ, “ਤੂੰ ਅਤੇ ਯਿਰਮਿਯਾਹ, ਜਾ ਕੇ ਲੁਕ ਜਾਓ। ਕਿਸੇ ਨੂੰ ਇਹ ਨਾ ਦੱਸੋ ਕਿ ਤੁਸੀਂ ਕਿੱਥੇ ਹੋ।”

20ਜਦੋਂ ਉਹਨਾਂ ਨੇ ਪੱਤਰੀ ਨੂੰ ਲਿਖਾਰੀ ਅਲੀਸ਼ਾਮਾ ਦੇ ਕਮਰੇ ਵਿੱਚ ਰੱਖਿਆ, ਤਾਂ ਉਹ ਵਿਹੜੇ ਵਿੱਚ ਰਾਜੇ ਕੋਲ ਗਏ ਅਤੇ ਉਸ ਨੂੰ ਸਾਰੀ ਗੱਲ ਦੱਸੀ।

21ਰਾਜੇ ਨੇ ਯੇਹੂਦੀ ਨੂੰ ਪੱਤਰੀ ਲੈਣ ਲਈ ਭੇਜਿਆ ਅਤੇ ਯਹੂਦੀ ਨੇ ਇਸ ਨੂੰ ਸਕੱਤਰ ਅਲੀਸ਼ਾਮਾ ਦੇ ਕਮਰੇ ਵਿੱਚੋਂ ਲਿਆਇਆ ਅਤੇ ਪਾਤਸ਼ਾਹ ਅਤੇ ਉਸਦੇ ਕੋਲ ਖੜੇ ਸਾਰੇ ਅਧਿਕਾਰੀਆਂ ਨੂੰ ਪੜ੍ਹ ਕੇ ਸੁਣਾਇਆ।

22ਇਹ ਨੌਵਾਂ ਮਹੀਨਾ ਸੀ ਅਤੇ ਰਾਜਾ ਸਰਦੀਆਂ ਦੇ ਚੁਬਾਰੇ ਵਿੱਚ ਬੈਠਾ ਸੀ ਅਤੇ ਉਹ ਦੇ ਸਾਹਮਣੇ ਚੁੱਲ੍ਹੇ ਵਿੱਚ ਅੱਗ ਬਲ ਰਹੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.