28“ਇੱਕ ਹੋਰ ਲਪੇਟਿਆਂ ਹੋਇਆ ਪੱਤਰ ਲੈ ਅਤੇ ਉਸ ਉੱਤੇ ਉਹ ਸਾਰੇ ਸ਼ਬਦ ਲਿਖ ਜੋ ਪਹਿਲੀ ਪੋਥੀ ਉੱਤੇ ਸਨ। ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ।
29ਯਹੂਦਾਹ ਦੇ ਰਾਜੇ ਯਹੋਯਾਕੀਮ ਨੂੰ ਇਹ ਵੀ ਦੱਸ, ‘ਯਾਹਵੇਹ ਇਹ ਆਖਦਾ ਹੈ: ਤੂੰ ਇਹ ਲਪੇਟਿਆ ਹੋਇਆ ਪੱਤਰ ਇਹ ਆਖ, “ਕੇ ਸਾੜ ਸੁੱਟਿਆ ਭਈ ਤੂੰ ਉਹ ਦੇ ਉੱਤੇ ਕਿਉਂ ਲਿਖਿਆ ਕਿ ਬਾਬੇਲ ਦਾ ਰਾਜਾ ਜ਼ਰੂਰ ਆਵੇਗਾ ਅਤੇ ਇਸ ਦੇਸ਼ ਦਾ ਨਾਸ ਕਰੇਗਾ ਅਤੇ ਇਸ ਵਿੱਚੋਂ ਆਦਮੀ ਅਤੇ ਡੰਗਰ ਮੁਕਾ ਦੇਵੇਗਾ?”
30ਇਸ ਲਈ ਯਾਹਵੇਹ ਯਹੂਦਾਹ ਦੇ ਰਾਜੇ ਯਹੋਯਾਕੀਮ ਬਾਰੇ ਇਹ ਆਖਦਾ ਹੈ: ਦਾਵੀਦ ਦੇ ਸਿੰਘਾਸਣ ਉੱਤੇ ਬੈਠਣ ਵਾਲਾ ਕੋਈ ਨਹੀਂ ਹੋਵੇਗਾ। ਉਸ ਦੇ ਸਰੀਰ ਨੂੰ ਬਾਹਰ ਸੁੱਟ ਦਿੱਤਾ ਜਾਵੇਗਾ ਅਤੇ ਦਿਨ ਨੂੰ ਗਰਮੀ ਅਤੇ ਰਾਤ ਨੂੰ ਠੰਡ ਦਾ ਸਾਹਮਣਾ ਕੀਤਾ ਜਾਵੇਗਾ।
31ਮੈਂ ਉਸਨੂੰ ਅਤੇ ਉਸਦੇ ਬੱਚਿਆਂ ਅਤੇ ਉਸਦੇ ਸੇਵਕਾਂ ਨੂੰ ਉਹਨਾਂ ਦੀ ਬੁਰਾਈ ਲਈ ਸਜ਼ਾ ਦਿਆਂਗਾ; ਮੈਂ ਉਹਨਾਂ ਉੱਤੇ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਅਤੇ ਯਹੂਦਾਹ ਦੇ ਲੋਕਾਂ ਉੱਤੇ ਹਰ ਬਿਪਤਾ ਲਿਆਵਾਂਗਾ ਜੋ ਮੈਂ ਉਹਨਾਂ ਦੇ ਵਿਰੁੱਧ ਸੁਣਾਇਆ ਹੈ, ਕਿਉਂਕਿ ਉਹਨਾਂ ਨੇ ਨਹੀਂ ਸੁਣਿਆ।’ ”
32ਇਸ ਲਈ ਯਿਰਮਿਯਾਹ ਨੇ ਇੱਕ ਹੋਰ ਪੱਤਰੀ ਲੈ ਕੇ ਨੇਰੀਯਾਹ ਦੇ ਪੁੱਤਰ ਬਾਰੂਕ ਦੇ ਲਿਖਾਰੀ ਨੂੰ ਦਿੱਤੀ ਅਤੇ ਜਿਵੇਂ ਯਿਰਮਿਯਾਹ ਨੇ ਕਿਹਾ, ਬਾਰੂਕ ਨੇ ਉਸ ਪੱਤਰੀ ਦੇ ਉਹ ਸਾਰੇ ਸ਼ਬਦ ਲਿਖੇ ਜੋ ਯਹੂਦਾਹ ਦੇ ਰਾਜਾ ਯਹੋਯਾਕੀਮ ਨੇ ਅੱਗ ਵਿੱਚ ਸਾੜ ਦਿੱਤੇ ਸਨ। ਅਤੇ ਉਹਨਾਂ ਵਿੱਚ ਬਹੁਤ ਸਾਰੇ ਸਮਾਨ ਸ਼ਬਦ ਜੋੜ ਦਿੱਤੇ ਗਏ ਸਨ।