ਯਿਰਮਿਯਾਹ 37

“ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਯਹੂਦਾਹ ਦੇ ਰਾਜੇ ਨੂੰ ਦੱਸ, ਜਿਸ ਨੇ ਤੁਹਾਨੂੰ ਮੇਰੇ ਕੋਲ ਮੇਰੇ ਬਚਨ ਦੱਸਣ ਲਈ ਭੇਜਿਆ ਹੈ, ਤੈਨੂੰ ਦੇਖਣਾ ਚਾਹੀਦਾ ਹੈ, ‘ਕਿ ਫ਼ਿਰਾਊਨ ਦੀ ਫ਼ੌਜ ਜੋ ਤੁਹਾਡੀ ਮਦਦ ਕਰਨ ਲਈ ਆਈ ਹੈ ਉਹ ਆਪਣੇ ਦੇਸ਼ ਮਿਸਰ ਨੂੰ ਪਰਤ ਜਾਵੇਗੀ।

Jeremiah 37:7 (UKJV) Thus says the LORD, the God of Israel; Thus shall all of you say to the king of Judah, that sent you unto me to enquire of me; Behold, Pharaoh's army, which has come forth to help you, shall return to Egypt into their own land.

5ਫ਼ਿਰਾਊਨ ਦੀ ਫ਼ੌਜ ਮਿਸਰ ਵਿੱਚੋਂ ਨਿੱਕਲ ਚੁੱਕੀ ਸੀ ਅਤੇ ਜਦ ਯੇਰੂਸ਼ਲੇਮ ਨੂੰ ਘੇਰਾ ਪਾਉਣ ਵਾਲੇ ਕਸਦੀਆਂ ਨੇ ਉਹਨਾਂ ਦੀ ਖ਼ਬਰ ਸੁਣੀ ਤਾਂ ਉਹ ਯੇਰੂਸ਼ਲੇਮ ਤੋਂ ਤੁਰ ਪਏ।

6ਤਦ ਯਾਹਵੇਹ ਦਾ ਬਚਨ ਯਿਰਮਿਯਾਹ ਨਬੀ ਕੋਲ ਆਇਆ:

7“ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਯਹੂਦਾਹ ਦੇ ਰਾਜੇ ਨੂੰ ਦੱਸ, ਜਿਸ ਨੇ ਤੁਹਾਨੂੰ ਮੇਰੇ ਕੋਲ ਮੇਰੇ ਬਚਨ ਦੱਸਣ ਲਈ ਭੇਜਿਆ ਹੈ, ਤੈਨੂੰ ਦੇਖਣਾ ਚਾਹੀਦਾ ਹੈ, ‘ਕਿ ਫ਼ਿਰਾਊਨ ਦੀ ਫ਼ੌਜ ਜੋ ਤੁਹਾਡੀ ਮਦਦ ਕਰਨ ਲਈ ਆਈ ਹੈ ਉਹ ਆਪਣੇ ਦੇਸ਼ ਮਿਸਰ ਨੂੰ ਪਰਤ ਜਾਵੇਗੀ।

8ਫਿਰ ਕਸਦੀ ਵਾਪਸ ਆਉਣਗੇ ਅਤੇ ਇਸ ਸ਼ਹਿਰ ਉੱਤੇ ਹਮਲਾ ਕਰਨਗੇ। ਉਹ ਇਸ ਨੂੰ ਫੜ ਕੇ ਸਾੜ ਦੇਣਗੇ।’

9“ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਤੁਸੀਂ ਆਪਣੀਆਂ ਜਾਨਾਂ ਨੂੰ ਇਹ ਆਖ ਕੇ ਧੋਖਾ ਨਾ ਦਿਓ ਕਿ ਕਸਦੀ ਸੱਚ-ਮੁੱਚ ਸਾਡੇ ਕੋਲੋਂ ਚੱਲੇ ਜਾਣਗੇ। ਉਹ ਤਾਂ ਨਾ ਜਾਣਗੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.