ਯਿਰਮਿਯਾਹ 38

ਅਬਦ-ਮਲਕ ਕੂਸ਼ੀ ਨੇ ਯਿਰਮਿਯਾਹ ਨੂੰ ਕਿਹਾ, “ਇਹ ਪੁਰਾਣੇ ਚੀਥੜੇ ਅਤੇ ਫਟੇ ਹੋਏ ਕੱਪੜਿਆਂ ਨੂੰ ਰੱਸੀਆਂ ਨਾਲ ਬੰਨ੍ਹਣ ਲਈ ਆਪਣੀਆਂ ਬਾਹਾਂ ਦੇ ਹੇਠਾਂ ਰੱਖੋ।” ਸੋ ਯਿਰਮਿਯਾਹ ਨੇ ਅਜਿਹਾ ਹੀ ਕੀਤਾ,

Jeremiah 38:12 (UKJV) And Ebedmelech the Ethiopian said unto Jeremiah, Put now these old cast clouts and rotten rags under yours armholes under the cords. And Jeremiah did so.

10ਤਦ ਰਾਜੇ ਨੇ ਕੂਸ਼ੀ ਅਬਦ-ਮਲਕ ਨੂੰ ਹੁਕਮ ਦਿੱਤਾ, “ਇੱਥੋਂ ਆਪਣੇ ਨਾਲ ਤੀਹ ਆਦਮੀਆਂ ਨੂੰ ਲੈ ਜਾ ਅਤੇ ਯਿਰਮਿਯਾਹ ਨਬੀ ਨੂੰ ਮਰਨ ਤੋਂ ਪਹਿਲਾਂ ਟੋਏ ਵਿੱਚੋਂ ਬਾਹਰ ਕੱਢ ਲੈ।”

11ਇਸ ਲਈ ਅਬਦ-ਮਲਕ ਆਦਮੀਆਂ ਨੂੰ ਆਪਣੇ ਨਾਲ ਲੈ ਗਿਆ ਅਤੇ ਮਹਿਲ ਦੇ ਖ਼ਜ਼ਾਨੇ ਦੇ ਹੇਠਾਂ ਇੱਕ ਕਮਰੇ ਵਿੱਚ ਗਿਆ। ਉਸ ਨੇ ਉੱਥੋਂ ਕੁਝ ਪੁਰਾਣੇ ਚੀਥੜੇ ਅਤੇ ਫਟੇ ਹੋਏ ਕੱਪੜੇ ਲਏ ਅਤੇ ਉਹਨਾਂ ਨੂੰ ਰੱਸੀਆਂ ਨਾਲ ਯਿਰਮਿਯਾਹ ਨੂੰ ਟੋਏ ਵਿੱਚ ਉਤਾਰ ਦਿੱਤਾ।

12ਅਬਦ-ਮਲਕ ਕੂਸ਼ੀ ਨੇ ਯਿਰਮਿਯਾਹ ਨੂੰ ਕਿਹਾ, “ਇਹ ਪੁਰਾਣੇ ਚੀਥੜੇ ਅਤੇ ਫਟੇ ਹੋਏ ਕੱਪੜਿਆਂ ਨੂੰ ਰੱਸੀਆਂ ਨਾਲ ਬੰਨ੍ਹਣ ਲਈ ਆਪਣੀਆਂ ਬਾਹਾਂ ਦੇ ਹੇਠਾਂ ਰੱਖੋ।” ਸੋ ਯਿਰਮਿਯਾਹ ਨੇ ਅਜਿਹਾ ਹੀ ਕੀਤਾ,

13ਅਤੇ ਉਹਨਾਂ ਨੇ ਉਸ ਨੂੰ ਰੱਸੀਆਂ ਨਾਲ ਖਿੱਚਿਆ ਅਤੇ ਟੋਏ ਵਿੱਚੋਂ ਬਾਹਰ ਕੱਢਿਆ। ਅਤੇ ਯਿਰਮਿਯਾਹ ਪਹਿਰੇਦਾਰ ਦੇ ਵਿਹੜੇ ਵਿੱਚ ਰਿਹਾ।

14ਤਦ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨਬੀ ਨੂੰ ਬੁਲਾਇਆ ਅਤੇ ਉਸਨੂੰ ਯਾਹਵੇਹ ਦੇ ਭਵਨ ਦੇ ਤੀਜੇ ਪ੍ਰਵੇਸ਼ ਦੁਆਰ ਤੇ ਲਿਆਏ। ਰਾਜੇ ਨੇ ਯਿਰਮਿਯਾਹ ਨੂੰ ਕਿਹਾ, “ਮੈਂ ਤੈਥੋਂ ਕੁਝ ਪੁੱਛਣ ਜਾ ਰਿਹਾ ਹਾਂ। ਮੇਰੇ ਤੋਂ ਕੁਝ ਨਾ ਲੁਕਾਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.