ਯਿਰਮਿਯਾਹ 38

ਯਹੂਦਾਹ ਦੇ ਰਾਜੇ ਦੇ ਮਹਿਲ ਵਿੱਚ ਰਹਿ ਗਈਆਂ ਸਾਰੀਆਂ ਔਰਤਾਂ ਨੂੰ ਬਾਬੇਲ ਦੇ ਰਾਜੇ ਦੇ ਅਧਿਕਾਰੀਆਂ ਦੇ ਸਾਹਮਣੇ ਲਿਆਂਦਾ ਜਾਵੇਗਾ। ਉਹ ਔਰਤਾਂ ਕਹਿਣਗੀਆਂ: “ ‘ਤੇਰੇ ਆਪਣੇ ਭਰੋਸੇਮੰਦ ਦੋਸਤ ਨੇ ਤੈਨੂੰ ਗੁਮਰਾਹ ਕੀਤਾ, ਅਤੇ ਤੈਨੂੰ ਦੁਬਾ ਲਿਆ। ਤੇਰੇ ਪੈਰ ਚਿੱਕੜ ਵਿੱਚ ਡੁੱਬ ਗਏ ਹਨ। ਤੁਹਾਡੇ ਦੋਸਤਾਂ ਨੇ ਤੁਹਾਨੂੰ ਛੱਡ ਦਿੱਤਾ ਹੈ।’

Jeremiah 38:22 (UKJV) And, behold, all the women that are left in the king of Judah's house shall be brought forth to the king of Babylon's princes, and those women shall say, Your friends have set you on, and have prevailed against you: your feet are sunk in the mire, and they are turned away back.

20ਯਿਰਮਿਯਾਹ ਨੇ ਜਵਾਬ ਦਿੱਤਾ, “ਉਹ ਤੈਨੂੰ ਉਹਨਾਂ ਦੇ ਹਵਾਲੇ ਨਹੀਂ ਕਰਨਗੇ, ਜੋ ਮੈਂ ਤੁਹਾਨੂੰ ਦੱਸਦਾ ਹਾਂ ਉਹ ਕਰ ਕੇ ਯਾਹਵੇਹ ਦਾ ਹੁਕਮ ਮੰਨੋ। ਤਦ ਇਹ ਤੁਹਾਡੇ ਨਾਲ ਚੰਗਾ ਹੋਵੇਗਾ, ਅਤੇ ਤੁਹਾਡੀ ਜਾਨ ਬਚ ਜਾਵੇਗੀ।

21ਪਰ ਜੇ ਤੁਸੀਂ ਸਮਰਪਣ ਕਰਨ ਤੋਂ ਇਨਕਾਰ ਕਰਦੇ ਹੋ, ਤਾਂ ਯਾਹਵੇਹ ਨੇ ਮੈਨੂੰ ਇਹ ਪ੍ਰਗਟ ਕੀਤਾ ਹੈ।

22ਯਹੂਦਾਹ ਦੇ ਰਾਜੇ ਦੇ ਮਹਿਲ ਵਿੱਚ ਰਹਿ ਗਈਆਂ ਸਾਰੀਆਂ ਔਰਤਾਂ ਨੂੰ ਬਾਬੇਲ ਦੇ ਰਾਜੇ ਦੇ ਅਧਿਕਾਰੀਆਂ ਦੇ ਸਾਹਮਣੇ ਲਿਆਂਦਾ ਜਾਵੇਗਾ। ਉਹ ਔਰਤਾਂ ਕਹਿਣਗੀਆਂ: “ ‘ਤੇਰੇ ਆਪਣੇ ਭਰੋਸੇਮੰਦ ਦੋਸਤ ਨੇ ਤੈਨੂੰ ਗੁਮਰਾਹ ਕੀਤਾ, ਅਤੇ ਤੈਨੂੰ ਦੁਬਾ ਲਿਆ। ਤੇਰੇ ਪੈਰ ਚਿੱਕੜ ਵਿੱਚ ਡੁੱਬ ਗਏ ਹਨ। ਤੁਹਾਡੇ ਦੋਸਤਾਂ ਨੇ ਤੁਹਾਨੂੰ ਛੱਡ ਦਿੱਤਾ ਹੈ।’

23“ਤੁਹਾਡੀਆਂ ਸਾਰੀਆਂ ਪਤਨੀਆਂ ਅਤੇ ਬੱਚਿਆਂ ਨੂੰ ਕਸਦੀਆਂ ਕੋਲ ਲਿਆਂਦਾ ਜਾਵੇਗਾ। ਤੂੰ ਆਪ ਉਹਨਾਂ ਦੇ ਹੱਥੋਂ ਨਹੀਂ ਬਚੇਗਾ ਪਰ ਬਾਬੇਲ ਦੇ ਰਾਜੇ ਦੁਆਰਾ ਫੜ ਲਿਆ ਜਾਵੇਗਾ; ਅਤੇ ਇਹ ਸ਼ਹਿਰ ਸਾੜ ਦਿੱਤਾ ਜਾਵੇਗਾ।”

24ਫਿਰ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ, “ਇਸ ਗੱਲਬਾਤ ਬਾਰੇ ਕਿਸੇ ਨੂੰ ਪਤਾ ਨਾ ਲੱਗੇ, ਨਹੀਂ ਤਾਂ ਤੁਸੀਂ ਮਰ ਜਾਵੋਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.