1ਯਾਹਵੇਹ ਦਾ ਵਾਕ ਹੈ, “ਹੇ ਇਸਰਾਏਲ, ਜੇ ਤੂੰ ਮੁੜੇਂ, ਤਾਂ ਮੇਰੇ ਕੋਲ ਵਾਪਸ ਆ ਜਾ।” “ਜੇ ਤੂੰ ਆਪਣੀਆਂ ਘਿਣਾਉਣੀਆਂ ਮੂਰਤੀਆਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰੇ ਅਤੇ ਜੇ ਤੂੰ ਅਵਾਰਾ ਨਾ ਫਿਰੇਂ,
2ਅਤੇ ਜੇਕਰ ਸੱਚੇ, ਨਿਆਂ ਅਤੇ ਧਰਮੀ ਤਰੀਕੇ ਨਾਲ ਜੇ ਤੂੰ ਜੀਉਂਦੇ ਯਾਹਵੇਹ ਦੀ ਸਹੁੰ ਖਾਵੇਂ, ਤਦ ਕੌਮਾਂ ਉਸ ਤੋਂ ਅਸੀਸਾਂ ਮੰਗਣਗੀਆਂ ਅਤੇ ਉਹ ਉਸ ਨੂੰ ਉਸਤਤ ਦੇਣਗੀਆਂ।”
3ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਯਾਹਵੇਹ ਇਹ ਆਖਦਾ ਹੈ: “ਆਪਣੀ ਪਈ ਹੋਈ ਜ਼ਮੀਨ ਨੂੰ ਵਾਹੋ ਅਤੇ ਕੰਡਿਆਂ ਵਿੱਚ ਨਾ ਬੀਜੋ।