9ਯਾਹਵੇਹ ਦਾ ਵਾਕ ਹੈ, “ਉਸ ਦਿਨ ਇਸ ਤਰ੍ਹਾਂ ਹੋਵੇਗਾ, ਰਾਜੇ ਅਤੇ ਅਧਿਕਾਰੀ ਹੌਸਲੇ ਹਾਰ ਜਾਣਗੇ, ਜਾਜਕ ਡਰ ਜਾਣਗੇ, ਅਤੇ ਨਬੀ ਘਬਰਾ ਜਾਣਗੇ।”
10ਫਿਰ ਮੈਂ ਕਿਹਾ, “ਹਾਏ, ਸਰਬਸ਼ਕਤੀਮਾਨ ਯਾਹਵੇਹ! ਕਿ ਤੂੰ ਇਨ੍ਹਾਂ ਲੋਕਾਂ ਅਤੇ ਯੇਰੂਸ਼ਲੇਮ ਨੂੰ ਇਹ ਕਹਿ ਕੇ ਵੱਡਾ ਧੋਖਾ ਦਿੱਤਾ ਹੈ, ‘ਤੁਹਾਨੂੰ ਸ਼ਾਂਤੀ ਮਿਲੇਗੀ,’ ਪਰ ਤਲਵਾਰ ਸਾਡੇ ਗਲੇ ਤੇ ਆ ਪਹੁੰਚੀ ਹੈ!”
11ਉਸ ਸਮੇਂ, ਇਨ੍ਹਾਂ ਲੋਕਾਂ ਅਤੇ ਯੇਰੂਸ਼ਲੇਮ ਨੂੰ ਕਿਹਾ ਜਾਵੇਗਾ, “ਉਜਾੜ ਵਿੱਚ ਬੰਜਰ ਉਚਾਈਆਂ ਤੋਂ ਇੱਕ ਤੇਜ਼ ਹਵਾ ਮੇਰੇ ਲੋਕਾਂ ਵੱਲ ਵਗਦੀ ਹੈ, ਪਰ ਉਡਾਉਣ ਜਾਂ ਸਾਫ਼ ਕਰਨ ਲਈ ਨਹੀਂ;
12ਇੱਕ ਹਵਾ ਬਹੁਤ ਤੇਜ਼ ਮੇਰੇ ਵੱਲੋਂ ਆਉਂਦੀ ਹੈ। ਹੁਣ ਮੈਂ ਉਹਨਾਂ ਦੇ ਵਿਰੁੱਧ ਆਪਣਾ ਨਿਰਣਾ ਸੁਣਾਉਂਦਾ ਹਾਂ।”
13ਦੇਖੋ! ਉਹ ਬੱਦਲਾਂ ਵਾਂਙੁ ਅੱਗੇ ਵਧਦਾ ਹੈ, ਉਸ ਦੇ ਰਥ ਵਾਵਰੋਲੇ ਵਾਂਗ ਆਉਂਦੇ ਹਨ, ਉਸ ਦੇ ਘੋੜੇ ਉਕਾਬਾਂ ਨਾਲੋਂ ਤੇਜ਼ ਹਨ। ਹਾਏ ਸਾਡੇ ਉੱਤੇ! ਅਸੀਂ ਬਰਬਾਦ ਹੋ ਗਏ ਹਾਂ!