ਯਿਰਮਿਯਾਹ 4

ਹਾਏ ਮੇਰੀ ਪੀੜ, ਹਾਏ ਮੇਰੀ ਪੀੜ! ਮੈਂ ਦਰਦ ਵਿੱਚ ਹਾਂ, ਮੇਰਾ ਦਿਲ ਬੇਚੈਨ ਹੈ! ਮੇਰਾ ਦਿਲ ਮੇਰੇ ਅੰਦਰ ਧੜਕਦਾ ਹੈ, ਮੈਂ ਸ਼ਾਂਤ ਨਹੀਂ ਰਹਿ ਸਕਦਾ। ਕਿਉਂ ਜੋ ਮੈਂ ਤੁਰ੍ਹੀ ਦੀ ਆਵਾਜ਼ ਸੁਣੀ ਹੈ; ਮੈਂ ਲੜਾਈ ਦੀ ਪੁਕਾਰ ਸੁਣੀ ਹੈ।

Jeremiah 4:19 (UKJV) My bowels, my bowels! I am pained at my very heart; my heart makes a noise in me; I cannot hold my peace, because you have heard, O my soul, the sound of the trumpet, the alarm of war.

17ਉਹ ਉਸ ਨੂੰ ਖੇਤ ਦੀ ਰਾਖੀ ਕਰਨ ਵਾਲੇ ਮਨੁੱਖਾਂ ਵਾਂਗ ਘੇਰ ਲੈਂਦੇ ਹਨ, ਕਿਉਂਕਿ ਉਸ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ,’ ” ਯਾਹਵੇਹ ਦਾ ਵਾਕ ਹੈ।

18“ਤੇਰੀ ਚਾਲ ਅਤੇ ਤੇਰੇ ਕੰਮਾਂ ਨੇ ਇਹ ਤੇਰੇ ਉੱਤੇ ਲਿਆਂਦਾ, ਇਹ ਤੁਹਾਡੀ ਸਜ਼ਾ ਹੈ ਅਤੇ ਇਹ ਕਿੰਨੀ ਕੌੜੀ ਹੈ! ਇਹ ਦਿਲ ਨੂੰ ਕਿਵੇਂ ਵਿੰਨ੍ਹਦਾ ਹੈ!”

19ਹਾਏ ਮੇਰੀ ਪੀੜ, ਹਾਏ ਮੇਰੀ ਪੀੜ! ਮੈਂ ਦਰਦ ਵਿੱਚ ਹਾਂ, ਮੇਰਾ ਦਿਲ ਬੇਚੈਨ ਹੈ! ਮੇਰਾ ਦਿਲ ਮੇਰੇ ਅੰਦਰ ਧੜਕਦਾ ਹੈ, ਮੈਂ ਸ਼ਾਂਤ ਨਹੀਂ ਰਹਿ ਸਕਦਾ। ਕਿਉਂ ਜੋ ਮੈਂ ਤੁਰ੍ਹੀ ਦੀ ਆਵਾਜ਼ ਸੁਣੀ ਹੈ; ਮੈਂ ਲੜਾਈ ਦੀ ਪੁਕਾਰ ਸੁਣੀ ਹੈ।

20ਤਬਾਹੀ ਦੇ ਬਾਅਦ ਤਬਾਹੀ; ਸਾਰੀ ਧਰਤੀ ਖੰਡਰ ਵਿੱਚ ਪਈ ਹੈ। ਇੱਕ ਪਲ ਵਿੱਚ ਮੇਰੇ ਤੰਬੂ ਤਬਾਹ ਹੋ ਗਏ, ਇੱਕ ਪਲ ਵਿੱਚ ਮੇਰਾ ਆਸਰਾ ਵੀ।

21ਮੈਂ ਕਿੰਨੀ ਦੇਰ ਤੱਕ ਲੜਾਈ ਦੇ ਮਿਆਰ ਨੂੰ ਵੇਖਾਂਗਾ, ਅਤੇ ਤੁਰ੍ਹੀ ਦੀ ਆਵਾਜ਼ ਸੁਣਾਂਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.