ਯਿਰਮਿਯਾਹ 4

ਉਹ ਉਸ ਨੂੰ ਖੇਤ ਦੀ ਰਾਖੀ ਕਰਨ ਵਾਲੇ ਮਨੁੱਖਾਂ ਵਾਂਗ ਘੇਰ ਲੈਂਦੇ ਹਨ, ਕਿਉਂਕਿ ਉਸ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ,’ ” ਯਾਹਵੇਹ ਦਾ ਵਾਕ ਹੈ।

Jeremiah 4:17 (UKJV) As keepers of a field, are they against her round about; because she has been rebellious against me, says the LORD.

15ਦਾਨ ਤੋਂ ਇੱਕ ਆਵਾਜ਼ ਆ ਰਹੀ ਹੈ, ਇਫ਼ਰਾਈਮ ਦੀਆਂ ਪਹਾੜੀਆਂ ਤੋਂ ਤਬਾਹੀ ਦਾ ਐਲਾਨ ਕਰਦੀ ਹੈ।

16“ਕੌਮਾਂ ਨੂੰ ਇਹ ਦੱਸ, ਯੇਰੂਸ਼ਲੇਮ ਬਾਰੇ ਘੋਸ਼ਣਾ ਕਰੋ: ‘ਇੱਕ ਘੇਰਾਬੰਦੀ ਕਰਨ ਵਾਲੀ ਫ਼ੌਜ ਦੂਰ ਦੇਸ਼ ਤੋਂ ਆ ਰਹੀ ਹੈ, ਯਹੂਦਾਹ ਦੇ ਸ਼ਹਿਰਾਂ ਦੇ ਵਿਰੁੱਧ ਲੜਾਈ ਦੀ ਆਵਾਜ਼ ਉਠਾਉਂਦੀ ਹੈ।

17ਉਹ ਉਸ ਨੂੰ ਖੇਤ ਦੀ ਰਾਖੀ ਕਰਨ ਵਾਲੇ ਮਨੁੱਖਾਂ ਵਾਂਗ ਘੇਰ ਲੈਂਦੇ ਹਨ, ਕਿਉਂਕਿ ਉਸ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ,’ ” ਯਾਹਵੇਹ ਦਾ ਵਾਕ ਹੈ।

18“ਤੇਰੀ ਚਾਲ ਅਤੇ ਤੇਰੇ ਕੰਮਾਂ ਨੇ ਇਹ ਤੇਰੇ ਉੱਤੇ ਲਿਆਂਦਾ, ਇਹ ਤੁਹਾਡੀ ਸਜ਼ਾ ਹੈ ਅਤੇ ਇਹ ਕਿੰਨੀ ਕੌੜੀ ਹੈ! ਇਹ ਦਿਲ ਨੂੰ ਕਿਵੇਂ ਵਿੰਨ੍ਹਦਾ ਹੈ!”

19ਹਾਏ ਮੇਰੀ ਪੀੜ, ਹਾਏ ਮੇਰੀ ਪੀੜ! ਮੈਂ ਦਰਦ ਵਿੱਚ ਹਾਂ, ਮੇਰਾ ਦਿਲ ਬੇਚੈਨ ਹੈ! ਮੇਰਾ ਦਿਲ ਮੇਰੇ ਅੰਦਰ ਧੜਕਦਾ ਹੈ, ਮੈਂ ਸ਼ਾਂਤ ਨਹੀਂ ਰਹਿ ਸਕਦਾ। ਕਿਉਂ ਜੋ ਮੈਂ ਤੁਰ੍ਹੀ ਦੀ ਆਵਾਜ਼ ਸੁਣੀ ਹੈ; ਮੈਂ ਲੜਾਈ ਦੀ ਪੁਕਾਰ ਸੁਣੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.