14ਯੇਰੂਸ਼ਲੇਮ, ਤੂੰ ਆਪਣੇ ਦਿਲ ਨੂੰ ਬੁਰਿਆਈ ਤੋਂ ਧੋ, ਭਈ ਤੂੰ ਬਚਾਇਆ ਜਾਵੇਂ, ਕਿੰਨ੍ਹਾਂ ਚਿਰ ਤੇਰੇ ਬੁਰੇ ਖਿਆਲ ਤੇਰੇ ਮਨ ਵਿੱਚ ਰਹਿਣਗੇ?
15ਦਾਨ ਤੋਂ ਇੱਕ ਆਵਾਜ਼ ਆ ਰਹੀ ਹੈ, ਇਫ਼ਰਾਈਮ ਦੀਆਂ ਪਹਾੜੀਆਂ ਤੋਂ ਤਬਾਹੀ ਦਾ ਐਲਾਨ ਕਰਦੀ ਹੈ।
16“ਕੌਮਾਂ ਨੂੰ ਇਹ ਦੱਸ, ਯੇਰੂਸ਼ਲੇਮ ਬਾਰੇ ਘੋਸ਼ਣਾ ਕਰੋ: ‘ਇੱਕ ਘੇਰਾਬੰਦੀ ਕਰਨ ਵਾਲੀ ਫ਼ੌਜ ਦੂਰ ਦੇਸ਼ ਤੋਂ ਆ ਰਹੀ ਹੈ, ਯਹੂਦਾਹ ਦੇ ਸ਼ਹਿਰਾਂ ਦੇ ਵਿਰੁੱਧ ਲੜਾਈ ਦੀ ਆਵਾਜ਼ ਉਠਾਉਂਦੀ ਹੈ।
17ਉਹ ਉਸ ਨੂੰ ਖੇਤ ਦੀ ਰਾਖੀ ਕਰਨ ਵਾਲੇ ਮਨੁੱਖਾਂ ਵਾਂਗ ਘੇਰ ਲੈਂਦੇ ਹਨ, ਕਿਉਂਕਿ ਉਸ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ,’ ” ਯਾਹਵੇਹ ਦਾ ਵਾਕ ਹੈ।
18“ਤੇਰੀ ਚਾਲ ਅਤੇ ਤੇਰੇ ਕੰਮਾਂ ਨੇ ਇਹ ਤੇਰੇ ਉੱਤੇ ਲਿਆਂਦਾ, ਇਹ ਤੁਹਾਡੀ ਸਜ਼ਾ ਹੈ ਅਤੇ ਇਹ ਕਿੰਨੀ ਕੌੜੀ ਹੈ! ਇਹ ਦਿਲ ਨੂੰ ਕਿਵੇਂ ਵਿੰਨ੍ਹਦਾ ਹੈ!”