12ਇੱਕ ਹਵਾ ਬਹੁਤ ਤੇਜ਼ ਮੇਰੇ ਵੱਲੋਂ ਆਉਂਦੀ ਹੈ। ਹੁਣ ਮੈਂ ਉਹਨਾਂ ਦੇ ਵਿਰੁੱਧ ਆਪਣਾ ਨਿਰਣਾ ਸੁਣਾਉਂਦਾ ਹਾਂ।”
13ਦੇਖੋ! ਉਹ ਬੱਦਲਾਂ ਵਾਂਙੁ ਅੱਗੇ ਵਧਦਾ ਹੈ, ਉਸ ਦੇ ਰਥ ਵਾਵਰੋਲੇ ਵਾਂਗ ਆਉਂਦੇ ਹਨ, ਉਸ ਦੇ ਘੋੜੇ ਉਕਾਬਾਂ ਨਾਲੋਂ ਤੇਜ਼ ਹਨ। ਹਾਏ ਸਾਡੇ ਉੱਤੇ! ਅਸੀਂ ਬਰਬਾਦ ਹੋ ਗਏ ਹਾਂ!
14ਯੇਰੂਸ਼ਲੇਮ, ਤੂੰ ਆਪਣੇ ਦਿਲ ਨੂੰ ਬੁਰਿਆਈ ਤੋਂ ਧੋ, ਭਈ ਤੂੰ ਬਚਾਇਆ ਜਾਵੇਂ, ਕਿੰਨ੍ਹਾਂ ਚਿਰ ਤੇਰੇ ਬੁਰੇ ਖਿਆਲ ਤੇਰੇ ਮਨ ਵਿੱਚ ਰਹਿਣਗੇ?
15ਦਾਨ ਤੋਂ ਇੱਕ ਆਵਾਜ਼ ਆ ਰਹੀ ਹੈ, ਇਫ਼ਰਾਈਮ ਦੀਆਂ ਪਹਾੜੀਆਂ ਤੋਂ ਤਬਾਹੀ ਦਾ ਐਲਾਨ ਕਰਦੀ ਹੈ।
16“ਕੌਮਾਂ ਨੂੰ ਇਹ ਦੱਸ, ਯੇਰੂਸ਼ਲੇਮ ਬਾਰੇ ਘੋਸ਼ਣਾ ਕਰੋ: ‘ਇੱਕ ਘੇਰਾਬੰਦੀ ਕਰਨ ਵਾਲੀ ਫ਼ੌਜ ਦੂਰ ਦੇਸ਼ ਤੋਂ ਆ ਰਹੀ ਹੈ, ਯਹੂਦਾਹ ਦੇ ਸ਼ਹਿਰਾਂ ਦੇ ਵਿਰੁੱਧ ਲੜਾਈ ਦੀ ਆਵਾਜ਼ ਉਠਾਉਂਦੀ ਹੈ।