ਯਿਰਮਿਯਾਹ 41

ਨਥਾਨਯਾਹ ਦਾ ਪੁੱਤਰ ਇਸਮਾਏਲ ਉਹਨਾਂ ਨੂੰ ਮਿਲਣ ਲਈ ਮਿਸਪਾਹ ਤੋਂ ਬਾਹਰ ਗਿਆ, ਜਦੋਂ ਉਹ ਰੋਂਦਾ ਹੋਇਆ ਗਿਆ। ਜਦੋਂ ਉਹ ਉਹਨਾਂ ਨੂੰ ਮਿਲਿਆ, ਉਸਨੇ ਕਿਹਾ, “ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਓ।”

Jeremiah 41:6 (UKJV) And Ishmael the son of Nethaniah went forth from Mizpah to meet them, weeping all along as he went: and it came to pass, as he met them, he said unto them, Come to Gedaliah the son of Ahikam.

4ਗਦਲਯਾਹ ਦੇ ਕਤਲ ਦੇ ਅਗਲੇ ਦਿਨ, ਇਸ ਤੋਂ ਪਹਿਲਾਂ ਕਿ ਕਿਸੇ ਨੂੰ ਪਤਾ ਲੱਗ ਜਾਵੇ,

5ਅੱਸੀ ਮਨੁੱਖ ਜਿਨ੍ਹਾਂ ਨੇ ਆਪਣੀਆਂ ਦਾੜ੍ਹੀਆਂ ਮੁੰਨਾਈਆਂ ਸਨ, ਆਪਣੇ ਕੱਪੜੇ ਪਾੜੇ ਅਤੇ ਆਪਣੇ ਆਪ ਨੂੰ ਵੱਢ ਲਿਆ ਸੀ, ਸ਼ੇਕੇਮ, ਸ਼ੀਲੋਹ ਅਤੇ ਸਾਮਰਿਯਾ ਤੋਂ ਆਪਣੇ ਨਾਲ ਅਨਾਜ਼ ਦੀਆਂ ਭੇਟਾਂ ਅਤੇ ਧੂਪ ਲੈ ਕੇ ਯਾਹਵੇਹ ਦੇ ਘਰ ਆਏ।

6ਨਥਾਨਯਾਹ ਦਾ ਪੁੱਤਰ ਇਸਮਾਏਲ ਉਹਨਾਂ ਨੂੰ ਮਿਲਣ ਲਈ ਮਿਸਪਾਹ ਤੋਂ ਬਾਹਰ ਗਿਆ, ਜਦੋਂ ਉਹ ਰੋਂਦਾ ਹੋਇਆ ਗਿਆ। ਜਦੋਂ ਉਹ ਉਹਨਾਂ ਨੂੰ ਮਿਲਿਆ, ਉਸਨੇ ਕਿਹਾ, “ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਓ।”

7ਜਦੋਂ ਉਹ ਸ਼ਹਿਰ ਵਿੱਚ ਗਏ ਤਾਂ ਨਥਾਨਯਾਹ ਦੇ ਪੁੱਤਰ ਇਸਮਾਏਲ ਅਤੇ ਉਸਦੇ ਨਾਲ ਦੇ ਆਦਮੀਆਂ ਨੇ ਉਹਨਾਂ ਨੂੰ ਵੱਢ ਕੇ ਇੱਕ ਟੋਏ ਵਿੱਚ ਸੁੱਟ ਦਿੱਤਾ।

8ਪਰ ਉਹਨਾਂ ਵਿੱਚੋਂ ਦਸਾਂ ਨੇ ਇਸਮਾਏਲ ਨੂੰ ਕਿਹਾ, “ਸਾਨੂੰ ਨਾ ਮਾਰੋ! ਸਾਡੇ ਕੋਲ ਕਣਕ ਅਤੇ ਜੌਂ, ਜ਼ੈਤੂਨ ਦਾ ਤੇਲ ਅਤੇ ਸ਼ਹਿਦ ਖੇਤ ਵਿੱਚ ਲੁਕਿਆ ਹੋਇਆ ਹੈ।” ਇਸ ਲਈ ਉਸਨੇ ਉਹਨਾਂ ਨੂੰ ਇਕੱਲੇ ਛੱਡ ਦਿੱਤਾ ਅਤੇ ਉਹਨਾਂ ਨੂੰ ਹੋਰਾਂ ਨਾਲ ਨਹੀਂ ਮਾਰਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.