ਯਿਰਮਿਯਾਹ 44

ਅੱਜ ਦੇ ਦਿਨ ਤੱਕ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਨਹੀਂ ਕੀਤਾ, ਨਾ ਸਤਿਕਾਰ ਕੀਤਾ, ਨਾ ਹੀ ਉਹਨਾਂ ਨੇ ਮੇਰੀ ਬਿਵਸਥਾ ਅਤੇ ਫ਼ਰਮਾਨਾਂ ਦੀ ਪਾਲਣਾ ਕੀਤੀ ਜਿਨ੍ਹਾਂ ਨੂੰ ਮੈਂ ਤੁਹਾਡੇ ਅਤੇ ਤੁਹਾਡੇ ਪੁਰਖਿਆਂ ਦੇ ਅੱਗੇ ਰੱਖਿਆ ਹੈ।

Jeremiah 44:10 (UKJV) They are not humbled even unto this day, neither have they feared, nor walked in my law, nor in my statutes, that I set before you and before your fathers.

8ਤੁਸੀਂ ਆਪਣੇ ਹੱਥ ਦੇ ਕੰਮਾਂ ਨਾਲ ਅਤੇ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ ਨਾਲ ਮਿਸਰ ਦੇਸ਼ ਵਿੱਚ ਜਿੱਥੇ ਤੁਸੀਂ ਟਿਕਣ ਲਈ ਗਏ ਮੈਨੂੰ ਕਿਉਂ ਖਿਝਾਉਂਦੇ ਹੋ ਤਾਂ ਜੋ ਤੁਸੀਂ ਕੱਟੇ ਜਾਓ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਸਰਾਪ ਅਤੇ ਉਲਾਹਮਾ ਹੋਵੋ।

9ਕੀ ਤੁਸੀਂ ਆਪਣੇ ਪੁਰਖਿਆਂ ਅਤੇ ਯਹੂਦਾਹ ਦੇ ਰਾਜਿਆਂ ਅਤੇ ਰਾਣੀਆਂ ਦੁਆਰਾ ਕੀਤੀ ਗਈ ਦੁਸ਼ਟਤਾ ਨੂੰ ਭੁੱਲ ਗਏ ਹੋ ਅਤੇ ਉਸ ਬੁਰਿਆਈ ਨੂੰ ਜੋ ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਯਹੂਦਾਹ ਦੇ ਦੇਸ਼ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਕੀਤੀ ਸੀ?

10ਅੱਜ ਦੇ ਦਿਨ ਤੱਕ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਨਹੀਂ ਕੀਤਾ, ਨਾ ਸਤਿਕਾਰ ਕੀਤਾ, ਨਾ ਹੀ ਉਹਨਾਂ ਨੇ ਮੇਰੀ ਬਿਵਸਥਾ ਅਤੇ ਫ਼ਰਮਾਨਾਂ ਦੀ ਪਾਲਣਾ ਕੀਤੀ ਜਿਨ੍ਹਾਂ ਨੂੰ ਮੈਂ ਤੁਹਾਡੇ ਅਤੇ ਤੁਹਾਡੇ ਪੁਰਖਿਆਂ ਦੇ ਅੱਗੇ ਰੱਖਿਆ ਹੈ।

11“ਇਸ ਲਈ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਮੈਂ ਤੁਹਾਡੇ ਉੱਤੇ ਤਬਾਹੀ ਲਿਆਉਣ ਅਤੇ ਸਾਰੇ ਯਹੂਦਾਹ ਨੂੰ ਤਬਾਹ ਕਰਨ ਦਾ ਪੱਕਾ ਇਰਾਦਾ ਕੀਤਾ ਹੈ।

12ਮੈਂ ਯਹੂਦਾਹ ਦੇ ਬਚੇ ਹੋਏ ਲੋਕਾਂ ਨੂੰ ਲੈ ਜਾਵਾਂਗਾ ਜੋ ਮਿਸਰ ਵਿੱਚ ਜਾ ਕੇ ਉੱਥੇ ਵੱਸਣ ਦਾ ਇਰਾਦਾ ਰੱਖਦੇ ਸਨ। ਉਹ ਸਾਰੇ ਮਿਸਰ ਵਿੱਚ ਨਾਸ਼ ਹੋ ਜਾਣਗੇ; ਉਹ ਤਲਵਾਰ ਨਾਲ ਡਿੱਗਣਗੇ ਜਾਂ ਕਾਲ ਨਾਲ ਮਰ ਜਾਣਗੇ। ਛੋਟੇ ਤੋਂ ਵੱਡੇ ਤੱਕ, ਉਹ ਤਲਵਾਰ ਜਾਂ ਕਾਲ ਨਾਲ ਮਰ ਜਾਣਗੇ। ਉਹ ਇੱਕ ਸਰਾਪ ਅਤੇ ਦਹਿਸ਼ਤ ਦਾ ਇੱਕ ਵਸਤੂ, ਇੱਕ ਸਰਾਪ ਅਤੇ ਬਦਨਾਮੀ ਦਾ ਇੱਕ ਵਸਤੂ ਬਣ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.