ਯਿਰਮਿਯਾਹ 44

ਪਰ ਤੁਸੀਂ ਮਿਸਰ ਵਿੱਚ ਰਹਿੰਦੇ ਸਾਰੇ ਯਹੂਦੀਓ, ਯਾਹਵੇਹ ਦਾ ਬਚਨ ਸੁਣੋ: ‘ਮੈਂ ਆਪਣੇ ਮਹਾਨ ਨਾਮ ਦੀ ਸਹੁੰ ਖਾਂਦਾ ਹਾਂ,’ ਯਾਹਵੇਹ ਆਖਦਾ ਹੈ, ‘ਕਿ ਮਿਸਰ ਵਿੱਚ ਕਿਤੇ ਵੀ ਰਹਿਣ ਵਾਲੇ ਯਹੂਦਾਹ ਵਿੱਚੋਂ ਕੋਈ ਵੀ ਨਹੀਂ ਹੋਵੇਗਾ। ਦੁਬਾਰਾ ਮੇਰੇ ਨਾਮ ਦੀ ਪੁਕਾਰ ਕਰੋ ਜਾਂ ਸਹੁੰ ਖਾਓ, “ਜਿਵੇਂ ਕਿ ਸਰਬਸ਼ਕਤੀਮਾਨ ਯਾਹਵੇਹ ਜਿਉਂਦਾ ਹੈ।”

Jeremiah 44:26 (UKJV) Therefore hear all of you the word of the LORD, all Judah that dwell in the land of Egypt; Behold, I have sworn by my great name, says the LORD, that my name shall no more be named in the mouth of any man of Judah in all the land of Egypt, saying, The Lord GOD lives.

24ਫਿਰ ਯਿਰਮਿਯਾਹ ਨੇ ਔਰਤਾਂ ਸਮੇਤ ਸਾਰੇ ਲੋਕਾਂ ਨੂੰ ਆਖਿਆ, “ਹੇ ਸਾਰੇ ਯਹੂਦਾਹ ਅਤੇ ਮਿਸਰ ਦੇ ਲੋਕੋ, ਯਾਹਵੇਹ ਦਾ ਬਚਨ ਸੁਣੋ।

25ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹੀ ਆਖਦਾ ਹੈ: ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਉਹੀ ਕੀਤਾ ਹੈ ਜੋ ਤੁਸੀਂ ਕਿਹਾ ਸੀ ਕਿ ਤੁਸੀਂ ਕਰੋਗੇ ਜਦੋਂ ਤੁਸੀਂ ਇਕਰਾਰ ਕੀਤਾ ਸੀ। “ਅਸੀਂ ਧੂਪ ਧੁਖਾਉਣ ਅਤੇ ਡੋਲ੍ਹਣ ਦੀਆਂ ਸੁੱਖਣਾਂ ਨੂੰ ਜ਼ਰੂਰ ਪੂਰਾ ਕਰਾਂਗੇ। ‘ਸਵਰਗ ਦੀ ਰਾਣੀ ਨੂੰ ਪੀਣ ਦੀ ਭੇਟ ਚੜ੍ਹਾਓ।’

26ਪਰ ਤੁਸੀਂ ਮਿਸਰ ਵਿੱਚ ਰਹਿੰਦੇ ਸਾਰੇ ਯਹੂਦੀਓ, ਯਾਹਵੇਹ ਦਾ ਬਚਨ ਸੁਣੋ: ‘ਮੈਂ ਆਪਣੇ ਮਹਾਨ ਨਾਮ ਦੀ ਸਹੁੰ ਖਾਂਦਾ ਹਾਂ,’ ਯਾਹਵੇਹ ਆਖਦਾ ਹੈ, ‘ਕਿ ਮਿਸਰ ਵਿੱਚ ਕਿਤੇ ਵੀ ਰਹਿਣ ਵਾਲੇ ਯਹੂਦਾਹ ਵਿੱਚੋਂ ਕੋਈ ਵੀ ਨਹੀਂ ਹੋਵੇਗਾ। ਦੁਬਾਰਾ ਮੇਰੇ ਨਾਮ ਦੀ ਪੁਕਾਰ ਕਰੋ ਜਾਂ ਸਹੁੰ ਖਾਓ, “ਜਿਵੇਂ ਕਿ ਸਰਬਸ਼ਕਤੀਮਾਨ ਯਾਹਵੇਹ ਜਿਉਂਦਾ ਹੈ।”

27ਕਿਉਂਕਿ ਮੈਂ ਉਹਨਾਂ ਨੂੰ ਨੁਕਸਾਨ ਦੇ ਲਈ ਦੇਖ ਰਿਹਾ ਹਾਂ, ਨਾ ਕਿ ਭਲਿਆਈ ਲਈ; ਮਿਸਰ ਵਿੱਚ ਯਹੂਦੀ ਤਲਵਾਰ ਅਤੇ ਕਾਲ ਨਾਲ ਨਾਸ਼ ਹੋ ਜਾਣਗੇ ਜਦੋਂ ਤੱਕ ਉਹ ਸਾਰੇ ਨਾਸ਼ ਨਹੀਂ ਹੋ ਜਾਂਦੇ।

28ਜਿਹੜੇ ਲੋਕ ਤਲਵਾਰ ਤੋਂ ਬਚ ਕੇ ਮਿਸਰ ਤੋਂ ਯਹੂਦਾਹ ਦੀ ਧਰਤੀ ਨੂੰ ਮੁੜਨਗੇ ਬਹੁਤ ਘੱਟ ਹੋਣਗੇ। ਤਦ ਯਹੂਦਾਹ ਦੇ ਸਾਰੇ ਬਚੇ ਹੋਏ ਲੋਕ ਜੋ ਮਿਸਰ ਵਿੱਚ ਰਹਿਣ ਲਈ ਆਏ ਸਨ, ਜਾਣ ਲੈਣਗੇ ਕਿ ਕਿਸ ਦਾ ਬਚਨ ਖੜਾ ਹੋਵੇਗਾ, ਮੇਰਾ ਜਾਂ ਉਹਨਾਂ ਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.