ਯਿਰਮਿਯਾਹ 44

“ ‘ਯਾਹਵੇਹ ਦਾ ਵਾਕ ਹੈ ਕਿ ਤੁਹਾਡੇ ਲਈ ਇਹ ਨਿਸ਼ਾਨ ਹੈ ਭਈ ਮੈਂ ਤੁਹਾਡੇ ਉੱਤੇ ਇਸੇ ਸਥਾਨ ਵਿੱਚ ਸਜ਼ਾ ਲਿਆਵਾਂਗਾ ਤਾਂ ਜੋ ਤੁਸੀਂ ਜਾਣ ਲਓ ਕਿ ਸੱਚ-ਮੁੱਚ ਬੁਰਿਆਈ ਲਈ ਮੇਰੀਆਂ ਗੱਲਾਂ ਤੁਹਾਡੇ ਵਿਰੁੱਧ ਕਾਇਮ ਰਹਿਣਗੀਆਂ।’

Jeremiah 44:29 (UKJV) And this shall be a sign unto you, says the LORD, that I will punish you in this place, that all of you may know that my words shall surely stand against you for evil:

27ਕਿਉਂਕਿ ਮੈਂ ਉਹਨਾਂ ਨੂੰ ਨੁਕਸਾਨ ਦੇ ਲਈ ਦੇਖ ਰਿਹਾ ਹਾਂ, ਨਾ ਕਿ ਭਲਿਆਈ ਲਈ; ਮਿਸਰ ਵਿੱਚ ਯਹੂਦੀ ਤਲਵਾਰ ਅਤੇ ਕਾਲ ਨਾਲ ਨਾਸ਼ ਹੋ ਜਾਣਗੇ ਜਦੋਂ ਤੱਕ ਉਹ ਸਾਰੇ ਨਾਸ਼ ਨਹੀਂ ਹੋ ਜਾਂਦੇ।

28ਜਿਹੜੇ ਲੋਕ ਤਲਵਾਰ ਤੋਂ ਬਚ ਕੇ ਮਿਸਰ ਤੋਂ ਯਹੂਦਾਹ ਦੀ ਧਰਤੀ ਨੂੰ ਮੁੜਨਗੇ ਬਹੁਤ ਘੱਟ ਹੋਣਗੇ। ਤਦ ਯਹੂਦਾਹ ਦੇ ਸਾਰੇ ਬਚੇ ਹੋਏ ਲੋਕ ਜੋ ਮਿਸਰ ਵਿੱਚ ਰਹਿਣ ਲਈ ਆਏ ਸਨ, ਜਾਣ ਲੈਣਗੇ ਕਿ ਕਿਸ ਦਾ ਬਚਨ ਖੜਾ ਹੋਵੇਗਾ, ਮੇਰਾ ਜਾਂ ਉਹਨਾਂ ਦਾ।

29“ ‘ਯਾਹਵੇਹ ਦਾ ਵਾਕ ਹੈ ਕਿ ਤੁਹਾਡੇ ਲਈ ਇਹ ਨਿਸ਼ਾਨ ਹੈ ਭਈ ਮੈਂ ਤੁਹਾਡੇ ਉੱਤੇ ਇਸੇ ਸਥਾਨ ਵਿੱਚ ਸਜ਼ਾ ਲਿਆਵਾਂਗਾ ਤਾਂ ਜੋ ਤੁਸੀਂ ਜਾਣ ਲਓ ਕਿ ਸੱਚ-ਮੁੱਚ ਬੁਰਿਆਈ ਲਈ ਮੇਰੀਆਂ ਗੱਲਾਂ ਤੁਹਾਡੇ ਵਿਰੁੱਧ ਕਾਇਮ ਰਹਿਣਗੀਆਂ।’

30ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਮੈਂ ਮਿਸਰ ਦੇ ਰਾਜੇ ਫ਼ਿਰਾਊਨ ਹਾਫ਼ਰਾ ਨੂੰ ਉਸਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਸੌਂਪਣ ਜਾ ਰਿਹਾ ਹਾਂ ਜੋ ਉਸਨੂੰ ਮਾਰਨਾ ਚਾਹੁੰਦੇ ਹਨ, ਜਿਵੇਂ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਬਾਬੇਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦਿੱਤਾ ਜਿਹੜਾ ਉਸ ਦਾ ਵੈਰੀ ਅਤੇ ਉਹ ਦੀ ਜਾਨ ਦਾ ਗਾਹਕ ਸੀ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.