ਯਿਰਮਿਯਾਹ 45

ਜਦੋਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਵਿੱਚ ਯਿਰਮਿਯਾਹ ਨਬੀ ਦੇ ਹੁਕਮ ਇੱਕ ਪੱਤਰੀ ਉੱਤੇ ਲਿਖੇ ਸਨ, ਤਾਂ ਯਿਰਮਿਯਾਹ ਨੇ ਬਾਰੂਕ ਨੂੰ ਇਹ ਕਿਹਾ:

Jeremiah 45:1 (UKJV) The word that Jeremiah the prophet spoke unto Baruch the son of Neriah, when he had written these words in a book at the mouth of Jeremiah, in the fourth year of Jehoiakim the son of Josiah king of Judah, saying,

1ਜਦੋਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਵਿੱਚ ਯਿਰਮਿਯਾਹ ਨਬੀ ਦੇ ਹੁਕਮ ਇੱਕ ਪੱਤਰੀ ਉੱਤੇ ਲਿਖੇ ਸਨ, ਤਾਂ ਯਿਰਮਿਯਾਹ ਨੇ ਬਾਰੂਕ ਨੂੰ ਇਹ ਕਿਹਾ:

2ਹੇ ਬਾਰੂਕ: “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਤੈਨੂੰ ਇਹ ਆਖਦਾ ਹੈ,

3ਤੂੰ ਆਖਿਆ, ‘ਹਾਏ ਮੇਰੇ ਉੱਤੇ! ਯਾਹਵੇਹ ਨੇ ਮੇਰੇ ਦਰਦ ਵਿੱਚ ਗਮ ਜੋੜਿਆ ਹੈ; ਮੈਂ ਹਾਹੁਕੇ ਨਾਲ ਥੱਕ ਗਿਆ ਹਾਂ ਅਤੇ ਮੈਨੂੰ ਆਰਾਮ ਨਹੀਂ ਮਿਲਦਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.