ਯਿਰਮਿਯਾਹ 45

ਤੂੰ ਆਖਿਆ, ‘ਹਾਏ ਮੇਰੇ ਉੱਤੇ! ਯਾਹਵੇਹ ਨੇ ਮੇਰੇ ਦਰਦ ਵਿੱਚ ਗਮ ਜੋੜਿਆ ਹੈ; ਮੈਂ ਹਾਹੁਕੇ ਨਾਲ ਥੱਕ ਗਿਆ ਹਾਂ ਅਤੇ ਮੈਨੂੰ ਆਰਾਮ ਨਹੀਂ ਮਿਲਦਾ।’

Jeremiah 45:3 (UKJV) You did say, Woe is me now! for the LORD has added grief to my sorrow; I fainted in my sighing, and I find no rest.

1ਜਦੋਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਵਿੱਚ ਯਿਰਮਿਯਾਹ ਨਬੀ ਦੇ ਹੁਕਮ ਇੱਕ ਪੱਤਰੀ ਉੱਤੇ ਲਿਖੇ ਸਨ, ਤਾਂ ਯਿਰਮਿਯਾਹ ਨੇ ਬਾਰੂਕ ਨੂੰ ਇਹ ਕਿਹਾ:

2ਹੇ ਬਾਰੂਕ: “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਤੈਨੂੰ ਇਹ ਆਖਦਾ ਹੈ,

3ਤੂੰ ਆਖਿਆ, ‘ਹਾਏ ਮੇਰੇ ਉੱਤੇ! ਯਾਹਵੇਹ ਨੇ ਮੇਰੇ ਦਰਦ ਵਿੱਚ ਗਮ ਜੋੜਿਆ ਹੈ; ਮੈਂ ਹਾਹੁਕੇ ਨਾਲ ਥੱਕ ਗਿਆ ਹਾਂ ਅਤੇ ਮੈਨੂੰ ਆਰਾਮ ਨਹੀਂ ਮਿਲਦਾ।’

4ਪਰ ਯਾਹਵੇਹ ਨੇ ਮੈਨੂੰ ਤੈਨੂੰ ਇਹ ਕਹਿਣ ਲਈ ਕਿਹਾ ਹੈ, ‘ਯਾਹਵੇਹ ਇਹ ਆਖਦਾ ਹੈ: ਜੋ ਕੁਝ ਮੈਂ ਬਣਾਇਆ ਹੈ, ਮੈਂ ਉਸ ਨੂੰ ਉਖਾੜ ਸੁੱਟਾਂਗਾ ਅਤੇ ਜੋ ਮੈਂ ਬੀਜਿਆ ਹੈ, ਸਾਰੀ ਧਰਤੀ ਵਿੱਚ ਉਖਾੜ ਸੁੱਟਾਂਗਾ।

5ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈ? ਤੂੰ ਨਾ ਲੱਭ ਕਿਉਂ ਜੋ ਵੇਖ, ਯਾਹਵੇਹ ਦਾ ਵਾਕ ਹੈ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.