ਯਿਰਮਿਯਾਹ 45

ਪਰ ਯਾਹਵੇਹ ਨੇ ਮੈਨੂੰ ਤੈਨੂੰ ਇਹ ਕਹਿਣ ਲਈ ਕਿਹਾ ਹੈ, ‘ਯਾਹਵੇਹ ਇਹ ਆਖਦਾ ਹੈ: ਜੋ ਕੁਝ ਮੈਂ ਬਣਾਇਆ ਹੈ, ਮੈਂ ਉਸ ਨੂੰ ਉਖਾੜ ਸੁੱਟਾਂਗਾ ਅਤੇ ਜੋ ਮੈਂ ਬੀਜਿਆ ਹੈ, ਸਾਰੀ ਧਰਤੀ ਵਿੱਚ ਉਖਾੜ ਸੁੱਟਾਂਗਾ।

Jeremiah 45:4 (UKJV) Thus shall you say unto him, The LORD says thus; Behold, that which I have built will I break down, and that which I have planted I will pluck up, even this whole land.

2ਹੇ ਬਾਰੂਕ: “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਤੈਨੂੰ ਇਹ ਆਖਦਾ ਹੈ,

3ਤੂੰ ਆਖਿਆ, ‘ਹਾਏ ਮੇਰੇ ਉੱਤੇ! ਯਾਹਵੇਹ ਨੇ ਮੇਰੇ ਦਰਦ ਵਿੱਚ ਗਮ ਜੋੜਿਆ ਹੈ; ਮੈਂ ਹਾਹੁਕੇ ਨਾਲ ਥੱਕ ਗਿਆ ਹਾਂ ਅਤੇ ਮੈਨੂੰ ਆਰਾਮ ਨਹੀਂ ਮਿਲਦਾ।’

4ਪਰ ਯਾਹਵੇਹ ਨੇ ਮੈਨੂੰ ਤੈਨੂੰ ਇਹ ਕਹਿਣ ਲਈ ਕਿਹਾ ਹੈ, ‘ਯਾਹਵੇਹ ਇਹ ਆਖਦਾ ਹੈ: ਜੋ ਕੁਝ ਮੈਂ ਬਣਾਇਆ ਹੈ, ਮੈਂ ਉਸ ਨੂੰ ਉਖਾੜ ਸੁੱਟਾਂਗਾ ਅਤੇ ਜੋ ਮੈਂ ਬੀਜਿਆ ਹੈ, ਸਾਰੀ ਧਰਤੀ ਵਿੱਚ ਉਖਾੜ ਸੁੱਟਾਂਗਾ।

5ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈ? ਤੂੰ ਨਾ ਲੱਭ ਕਿਉਂ ਜੋ ਵੇਖ, ਯਾਹਵੇਹ ਦਾ ਵਾਕ ਹੈ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.