ਯਿਰਮਿਯਾਹ 48

“ਮੋਆਬ ਜੁਆਨੀ ਤੋਂ ਅਰਾਮ ਵਿੱਚ ਹੈ, ਜਿਵੇਂ ਭਾਂਡੇ ਉੱਤੇ ਬਚੀ ਹੋਈ ਦਾਖ਼ਰਸ ਵਾਂਗ, ਇੱਕ ਘੜੇ ਤੋਂ ਦੂਜੇ ਵਿੱਚ ਡੋਲ੍ਹਿਆ ਨਹੀਂ ਗਿਆ ਉਹ ਗ਼ੁਲਾਮੀ ਵਿੱਚ ਨਹੀਂ ਗਈ ਹੈ। ਇਸ ਲਈ ਉਹ ਦਾ ਸੁਆਦ ਉਹ ਦੇ ਵਿੱਚ ਕਾਇਮ ਰਿਹਾ, ਅਤੇ ਉਸਦੀ ਖੁਸ਼ਬੂ ਬਦਲੀ ਨਹੀਂ ਹੈ।

Jeremiah 48:11 (UKJV) Moab has been at ease from his youth, and he has settled on his sediments of wine, and has not been emptied from vessel to vessel, neither has he gone into captivity: therefore his taste remained in him, and his scent is not changed.

9ਮੋਆਬ ਉੱਤੇ ਲੂਣ ਪਾ, ਕਿਉਂ ਜੋ ਉਹ ਬਰਬਾਦ ਹੋ ਜਾਵੇਗੀ। ਉਸ ਦੇ ਨਗਰ ਵਿਰਾਨ ਹੋ ਜਾਣਗੇ, ਉਹਨਾਂ ਵਿੱਚ ਰਹਿਣ ਵਾਲਾ ਕੋਈ ਨਹੀਂ ਹੋਵੇਗਾ।

10“ਸਰਾਪੀ ਹੈ ਉਹ ਜਿਹੜਾ ਯਾਹਵੇਹ ਦਾ ਕੰਮ ਆਲਸੀ ਨਾਲ ਕਰਦਾ ਹੈ! ਅਤੇ ਸਰਾਪੀ ਹੈ ਉਹ ਜਿਹੜਾ ਆਪਣੀ ਤਲਵਾਰ ਨੂੰ ਲਹੂ ਵਹਾਉਣ ਤੋਂ ਰੋਕਦਾ ਹੈ!

11“ਮੋਆਬ ਜੁਆਨੀ ਤੋਂ ਅਰਾਮ ਵਿੱਚ ਹੈ, ਜਿਵੇਂ ਭਾਂਡੇ ਉੱਤੇ ਬਚੀ ਹੋਈ ਦਾਖ਼ਰਸ ਵਾਂਗ, ਇੱਕ ਘੜੇ ਤੋਂ ਦੂਜੇ ਵਿੱਚ ਡੋਲ੍ਹਿਆ ਨਹੀਂ ਗਿਆ ਉਹ ਗ਼ੁਲਾਮੀ ਵਿੱਚ ਨਹੀਂ ਗਈ ਹੈ। ਇਸ ਲਈ ਉਹ ਦਾ ਸੁਆਦ ਉਹ ਦੇ ਵਿੱਚ ਕਾਇਮ ਰਿਹਾ, ਅਤੇ ਉਸਦੀ ਖੁਸ਼ਬੂ ਬਦਲੀ ਨਹੀਂ ਹੈ।

12ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਮੈਂ ਘੜੇ ਵਿੱਚੋਂ ਡੋਲ੍ਹਣ ਵਾਲੇ ਆਦਮੀਆਂ ਨੂੰ ਭੇਜਾਂਗਾ, ਅਤੇ ਉਹ ਉਸਨੂੰ ਡੋਲ੍ਹ ਦੇਣਗੇ; ਉਹ ਉਸ ਦੇ ਘੜੇ ਖਾਲੀ ਕਰ ਦੇਣਗੇ ਅਤੇ ਉਹ ਦੇ ਘੜੇ ਭੰਨ ਦੇਣਗੇ।

13ਤਦ ਮੋਆਬ ਕਮੋਸ਼ ਤੋਂ ਸ਼ਰਮਿੰਦਾ ਹੋਵੇਗਾ, ਜਿਵੇਂ ਇਸਰਾਏਲ ਨੂੰ ਸ਼ਰਮਿੰਦਾ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਬੈਤਏਲ ਉੱਤੇ ਭਰੋਸਾ ਰੱਖਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.