ਯਿਰਮਿਯਾਹ 48

ਮੋਆਬ ਬੇਇੱਜ਼ਤ ਹੈ, ਕਿਉਂਕਿ ਉਹ ਚਕਨਾਚੂਰ ਹੋ ਗਈ ਹੈ। ਰੋਵੋ ਅਤੇ ਚਿੱਲਾਓ! ਅਰਨੋਨ ਦੁਆਰਾ ਘੋਸ਼ਣਾ ਕਰੋ ਕਿ ਮੋਆਬ ਤਬਾਹ ਹੋ ਗਿਆ ਹੈ।

Jeremiah 48:20 (UKJV) Moab is confounded; for it is broken down: wail and cry; tell all of you it in Arnon, that Moab is spoiled,

18“ਹੇ ਦੀਬੋਨ ਦੇ ਵਸਨੀਕ ਧੀਏ, ਆਪਣੀ ਮਹਿਮਾ ਤੋਂ ਹੇਠਾਂ ਆ ਜਾਓ ਅਤੇ ਸੁੱਕੀ ਜ਼ਮੀਨ ਉੱਤੇ ਬੈਠ, ਕਿਉਂਕਿ ਮੋਆਬ ਨੂੰ ਤਬਾਹ ਕਰਨ ਵਾਲਾ ਤੁਹਾਡੇ ਵਿਰੁੱਧ ਆਵੇਗਾ ਅਤੇ ਤੁਹਾਡੇ ਗੜ੍ਹ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਵੇਗਾ।

19ਸੜਕ ਦੇ ਕਿਨਾਰੇ ਖਲੋ ਕੇ ਦੇਖੋ, ਤੁਸੀਂ ਜਿਹੜੇ ਅਰੋਏਰ ਵਿੱਚ ਰਹਿੰਦੇ ਹੋ। ਭੱਜ ਰਹੇ ਆਦਮੀ ਅਤੇ ਭੱਜ ਰਹੀ ਔਰਤ ਨੂੰ ਪੁੱਛੋ, ਉਹਨਾਂ ਨੂੰ ਪੁੱਛੋ, ‘ਕੀ ਹੋਇਆ ਹੈ?’

20ਮੋਆਬ ਬੇਇੱਜ਼ਤ ਹੈ, ਕਿਉਂਕਿ ਉਹ ਚਕਨਾਚੂਰ ਹੋ ਗਈ ਹੈ। ਰੋਵੋ ਅਤੇ ਚਿੱਲਾਓ! ਅਰਨੋਨ ਦੁਆਰਾ ਘੋਸ਼ਣਾ ਕਰੋ ਕਿ ਮੋਆਬ ਤਬਾਹ ਹੋ ਗਿਆ ਹੈ।

21ਪੱਧਰੇ ਦੇਸ਼ ਉੱਤੇ ਨਿਆਂ ਆਇਆ ਹੈ ਅਰਥਾਤ ਹੋਲੋਨ, ਯਹਜ਼ਾਹ ਅਤੇ ਮੇਫਾਅਥ,

22ਦੀਬੋਨ ਉੱਤੇ, ਨਬੋ ਉੱਤੇ, ਬੈਥ-ਦਿਬਲਾਤਇਮ ਉੱਤੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.