ਯਿਰਮਿਯਾਹ 48

“ਹੇ ਦੀਬੋਨ ਦੇ ਵਸਨੀਕ ਧੀਏ, ਆਪਣੀ ਮਹਿਮਾ ਤੋਂ ਹੇਠਾਂ ਆ ਜਾਓ ਅਤੇ ਸੁੱਕੀ ਜ਼ਮੀਨ ਉੱਤੇ ਬੈਠ, ਕਿਉਂਕਿ ਮੋਆਬ ਨੂੰ ਤਬਾਹ ਕਰਨ ਵਾਲਾ ਤੁਹਾਡੇ ਵਿਰੁੱਧ ਆਵੇਗਾ ਅਤੇ ਤੁਹਾਡੇ ਗੜ੍ਹ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਵੇਗਾ।

Jeremiah 48:18 (UKJV) You daughter that do inhabit Dibon, come down from your glory, and sit in thirst; for the spoiler of Moab shall come upon you, and he shall destroy your strong holds.

16“ਮੋਆਬ ਦਾ ਡਿੱਗਣਾ ਨੇੜੇ ਹੈ; ਉਸਦੀ ਬਿਪਤਾ ਜਲਦੀ ਆਵੇਗੀ।

17ਉਸ ਲਈ ਸੋਗ ਕਰੋ, ਉਹ ਸਾਰੇ ਜੋ ਉਸ ਦੇ ਆਲੇ-ਦੁਆਲੇ ਰਹਿੰਦੇ ਹਨ, ਉਹ ਸਾਰੇ ਜੋ ਉਸ ਦੀ ਪ੍ਰਸਿੱਧੀ ਨੂੰ ਜਾਣਦੇ ਹੋ; ‘ਕਿਵੇਂ ਇਹ ਤਕੜਾ ਢਾਂਗਾ ਟੁੱਟ ਗਿਆ, ਉਹ ਸੋਹਣਾ ਡੰਡਾ!’

18“ਹੇ ਦੀਬੋਨ ਦੇ ਵਸਨੀਕ ਧੀਏ, ਆਪਣੀ ਮਹਿਮਾ ਤੋਂ ਹੇਠਾਂ ਆ ਜਾਓ ਅਤੇ ਸੁੱਕੀ ਜ਼ਮੀਨ ਉੱਤੇ ਬੈਠ, ਕਿਉਂਕਿ ਮੋਆਬ ਨੂੰ ਤਬਾਹ ਕਰਨ ਵਾਲਾ ਤੁਹਾਡੇ ਵਿਰੁੱਧ ਆਵੇਗਾ ਅਤੇ ਤੁਹਾਡੇ ਗੜ੍ਹ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਵੇਗਾ।

19ਸੜਕ ਦੇ ਕਿਨਾਰੇ ਖਲੋ ਕੇ ਦੇਖੋ, ਤੁਸੀਂ ਜਿਹੜੇ ਅਰੋਏਰ ਵਿੱਚ ਰਹਿੰਦੇ ਹੋ। ਭੱਜ ਰਹੇ ਆਦਮੀ ਅਤੇ ਭੱਜ ਰਹੀ ਔਰਤ ਨੂੰ ਪੁੱਛੋ, ਉਹਨਾਂ ਨੂੰ ਪੁੱਛੋ, ‘ਕੀ ਹੋਇਆ ਹੈ?’

20ਮੋਆਬ ਬੇਇੱਜ਼ਤ ਹੈ, ਕਿਉਂਕਿ ਉਹ ਚਕਨਾਚੂਰ ਹੋ ਗਈ ਹੈ। ਰੋਵੋ ਅਤੇ ਚਿੱਲਾਓ! ਅਰਨੋਨ ਦੁਆਰਾ ਘੋਸ਼ਣਾ ਕਰੋ ਕਿ ਮੋਆਬ ਤਬਾਹ ਹੋ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.