ਯਿਰਮਿਯਾਹ 48

ਉਸ ਲਈ ਸੋਗ ਕਰੋ, ਉਹ ਸਾਰੇ ਜੋ ਉਸ ਦੇ ਆਲੇ-ਦੁਆਲੇ ਰਹਿੰਦੇ ਹਨ, ਉਹ ਸਾਰੇ ਜੋ ਉਸ ਦੀ ਪ੍ਰਸਿੱਧੀ ਨੂੰ ਜਾਣਦੇ ਹੋ; ‘ਕਿਵੇਂ ਇਹ ਤਕੜਾ ਢਾਂਗਾ ਟੁੱਟ ਗਿਆ, ਉਹ ਸੋਹਣਾ ਡੰਡਾ!’

Jeremiah 48:17 (UKJV) All you that are about him, lament for him; and all you that know his name, say, How is the strong staff broken, and the beautiful rod!

15ਮੋਆਬ ਤਬਾਹ ਹੋ ਜਾਵੇਗਾ ਅਤੇ ਉਸ ਦੇ ਨਗਰਾਂ ਉੱਤੇ ਹਮਲਾ ਕੀਤਾ ਜਾਵੇਗਾ। ਉਸਦੇ ਸਭ ਤੋਂ ਵਧੀਆ ਜਵਾਨ ਕਤਲੇਆਮ ਹੋਣ ਲਈ ਹੇਠਾਂ ਜਾਣਗੇ,” ਰਾਜੇ ਦਾ ਵਾਕ ਹੈ, ਜਿਸਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।

16“ਮੋਆਬ ਦਾ ਡਿੱਗਣਾ ਨੇੜੇ ਹੈ; ਉਸਦੀ ਬਿਪਤਾ ਜਲਦੀ ਆਵੇਗੀ।

17ਉਸ ਲਈ ਸੋਗ ਕਰੋ, ਉਹ ਸਾਰੇ ਜੋ ਉਸ ਦੇ ਆਲੇ-ਦੁਆਲੇ ਰਹਿੰਦੇ ਹਨ, ਉਹ ਸਾਰੇ ਜੋ ਉਸ ਦੀ ਪ੍ਰਸਿੱਧੀ ਨੂੰ ਜਾਣਦੇ ਹੋ; ‘ਕਿਵੇਂ ਇਹ ਤਕੜਾ ਢਾਂਗਾ ਟੁੱਟ ਗਿਆ, ਉਹ ਸੋਹਣਾ ਡੰਡਾ!’

18“ਹੇ ਦੀਬੋਨ ਦੇ ਵਸਨੀਕ ਧੀਏ, ਆਪਣੀ ਮਹਿਮਾ ਤੋਂ ਹੇਠਾਂ ਆ ਜਾਓ ਅਤੇ ਸੁੱਕੀ ਜ਼ਮੀਨ ਉੱਤੇ ਬੈਠ, ਕਿਉਂਕਿ ਮੋਆਬ ਨੂੰ ਤਬਾਹ ਕਰਨ ਵਾਲਾ ਤੁਹਾਡੇ ਵਿਰੁੱਧ ਆਵੇਗਾ ਅਤੇ ਤੁਹਾਡੇ ਗੜ੍ਹ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਵੇਗਾ।

19ਸੜਕ ਦੇ ਕਿਨਾਰੇ ਖਲੋ ਕੇ ਦੇਖੋ, ਤੁਸੀਂ ਜਿਹੜੇ ਅਰੋਏਰ ਵਿੱਚ ਰਹਿੰਦੇ ਹੋ। ਭੱਜ ਰਹੇ ਆਦਮੀ ਅਤੇ ਭੱਜ ਰਹੀ ਔਰਤ ਨੂੰ ਪੁੱਛੋ, ਉਹਨਾਂ ਨੂੰ ਪੁੱਛੋ, ‘ਕੀ ਹੋਇਆ ਹੈ?’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.