ਯਿਰਮਿਯਾਹ 48

ਮੋਆਬ ਤਬਾਹ ਹੋ ਜਾਵੇਗਾ ਅਤੇ ਉਸ ਦੇ ਨਗਰਾਂ ਉੱਤੇ ਹਮਲਾ ਕੀਤਾ ਜਾਵੇਗਾ। ਉਸਦੇ ਸਭ ਤੋਂ ਵਧੀਆ ਜਵਾਨ ਕਤਲੇਆਮ ਹੋਣ ਲਈ ਹੇਠਾਂ ਜਾਣਗੇ,” ਰਾਜੇ ਦਾ ਵਾਕ ਹੈ, ਜਿਸਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।

Jeremiah 48:15 (UKJV) Moab is spoiled, and gone up out of her cities, and his chosen young men are gone down to the slaughter, says the King, whose name is the LORD of hosts.

13ਤਦ ਮੋਆਬ ਕਮੋਸ਼ ਤੋਂ ਸ਼ਰਮਿੰਦਾ ਹੋਵੇਗਾ, ਜਿਵੇਂ ਇਸਰਾਏਲ ਨੂੰ ਸ਼ਰਮਿੰਦਾ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਬੈਤਏਲ ਉੱਤੇ ਭਰੋਸਾ ਰੱਖਿਆ ਸੀ।

14“ਤੁਸੀਂ ਕਿਵੇਂ ਕਹਿ ਸਕਦੇ ਹੋ, ‘ਅਸੀਂ ਯੋਧੇ ਹਾਂ, ਲੜਾਈ ਵਿੱਚ ਸੂਰਬੀਰ ਹਾਂ’?

15ਮੋਆਬ ਤਬਾਹ ਹੋ ਜਾਵੇਗਾ ਅਤੇ ਉਸ ਦੇ ਨਗਰਾਂ ਉੱਤੇ ਹਮਲਾ ਕੀਤਾ ਜਾਵੇਗਾ। ਉਸਦੇ ਸਭ ਤੋਂ ਵਧੀਆ ਜਵਾਨ ਕਤਲੇਆਮ ਹੋਣ ਲਈ ਹੇਠਾਂ ਜਾਣਗੇ,” ਰਾਜੇ ਦਾ ਵਾਕ ਹੈ, ਜਿਸਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।

16“ਮੋਆਬ ਦਾ ਡਿੱਗਣਾ ਨੇੜੇ ਹੈ; ਉਸਦੀ ਬਿਪਤਾ ਜਲਦੀ ਆਵੇਗੀ।

17ਉਸ ਲਈ ਸੋਗ ਕਰੋ, ਉਹ ਸਾਰੇ ਜੋ ਉਸ ਦੇ ਆਲੇ-ਦੁਆਲੇ ਰਹਿੰਦੇ ਹਨ, ਉਹ ਸਾਰੇ ਜੋ ਉਸ ਦੀ ਪ੍ਰਸਿੱਧੀ ਨੂੰ ਜਾਣਦੇ ਹੋ; ‘ਕਿਵੇਂ ਇਹ ਤਕੜਾ ਢਾਂਗਾ ਟੁੱਟ ਗਿਆ, ਉਹ ਸੋਹਣਾ ਡੰਡਾ!’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.