ਯਿਰਮਿਯਾਹ 48

“ਉਹਨਾਂ ਦੇ ਰੋਣ ਦੀ ਆਵਾਜ਼ ਹੇਸ਼ਬੋਨ ਤੋਂ ਅਲਾਲੇਹ ਅਤੇ ਯਹਾਜ਼ ਤੱਕ, ਸੋਆਰ ਤੋਂ ਹੋਰੋਨਾਇਮ ਅਤੇ ਏਗਲਥ ਸ਼ੈਲੀਸ਼ੀਯਾਹ ਤੱਕ, ਕਿਉਂ ਜੋ ਨਿਮਰੀਮ ਦੇ ਪਾਣੀ ਵੀ ਸੁੱਕ ਗਏ ਹਨ।

Jeremiah 48:34 (UKJV) From the cry of Heshbon even unto Elealeh, and even unto Jahaz, have they uttered their voice, from Zoar even unto Horonaim, as an heifer of three years old: for the waters also of Nimrim shall be desolate.

32ਮੈਂ ਤੁਹਾਡੇ ਲਈ ਰੋਂਦਾ ਹਾਂ, ਜਿਵੇਂ ਯਾਜ਼ਰ ਰੋਂਦਾ ਹੈ, ਹੇ ਸਿਬਮਾਹ ਦੀਆਂ ਵੇਲਾਂ। ਤੁਹਾਡੀਆਂ ਟਹਿਣੀਆਂ ਸੀਹ ਤੱਕ ਫੈਲੀਆਂ ਹੋਈਆਂ ਹਨ; ਉਹ ਯਾਜ਼ਰ ਤੱਕ ਪਹੁੰਚੇ। ਤਬਾਹ ਕਰਨ ਵਾਲਾ ਤੁਹਾਡੇ ਪੱਕੇ ਹੋਏ ਫਲਾਂ ਅਤੇ ਅੰਗੂਰਾਂ ਉੱਤੇ ਡਿੱਗ ਪਿਆ ਹੈ।

33ਅਨੰਦ ਅਤੇ ਮੌਜ ਫਲਦਾਰ ਖੇਤ ਤੋਂ, ਮੋਆਬ ਦੇ ਦੇਸ਼ ਤੋਂ ਚੁੱਕੇ ਗਏ। ਮੈਂ ਚੁਬੱਚਿਆਂ ਤੋਂ ਮੈ ਬੰਦ ਕਰ ਦਿੱਤੀ, ਕੋਈ ਲਲਕਾਰ ਕੇ ਨਾ ਲਤਾੜੇਗਾ, ਉਹਨਾਂ ਦੀ ਲਲਕਾਰ, ਲਲਕਾਰ ਨਾ ਹੋਵੇਗੀ।

34“ਉਹਨਾਂ ਦੇ ਰੋਣ ਦੀ ਆਵਾਜ਼ ਹੇਸ਼ਬੋਨ ਤੋਂ ਅਲਾਲੇਹ ਅਤੇ ਯਹਾਜ਼ ਤੱਕ, ਸੋਆਰ ਤੋਂ ਹੋਰੋਨਾਇਮ ਅਤੇ ਏਗਲਥ ਸ਼ੈਲੀਸ਼ੀਯਾਹ ਤੱਕ, ਕਿਉਂ ਜੋ ਨਿਮਰੀਮ ਦੇ ਪਾਣੀ ਵੀ ਸੁੱਕ ਗਏ ਹਨ।

35ਮੋਆਬ ਵਿੱਚ ਮੈਂ ਉਹਨਾਂ ਲੋਕਾਂ ਦਾ ਅੰਤ ਕਰ ਦਿਆਂਗਾ ਜਿਹੜੇ ਉੱਚੇ ਸਥਾਨਾਂ ਉੱਤੇ ਚੜ੍ਹਾਵੇ ਚੜ੍ਹਾਉਂਦੇ ਹਨ ਅਤੇ ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੇ ਹਨ,” ਯਾਹਵੇਹ ਦਾ ਵਾਕ ਹੈ।

36“ਇਸ ਲਈ ਮੇਰਾ ਦਿਲ ਮੋਆਬ ਲਈ ਬੰਸਰੀ ਵਾਂਗ ਵਿਰਲਾਪ ਕਰਦਾ ਹੈ; ਇਹ ਕੀਰ ਹੇਰਾਸੇਥ ਦੇ ਲੋਕਾਂ ਲਈ ਬੰਸਰੀਆਂ ਵਾਂਗ ਵਿਰਲਾਪ ਕਰਦਾ ਹੈ। ਉਹਨਾਂ ਨੇ ਜੋ ਦੌਲਤ ਹਾਸਲ ਕੀਤੀ ਸੀ ਉਹ ਖਤਮ ਹੋ ਗਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.