ਯਿਰਮਿਯਾਹ 48

“ਇਸ ਲਈ ਮੇਰਾ ਦਿਲ ਮੋਆਬ ਲਈ ਬੰਸਰੀ ਵਾਂਗ ਵਿਰਲਾਪ ਕਰਦਾ ਹੈ; ਇਹ ਕੀਰ ਹੇਰਾਸੇਥ ਦੇ ਲੋਕਾਂ ਲਈ ਬੰਸਰੀਆਂ ਵਾਂਗ ਵਿਰਲਾਪ ਕਰਦਾ ਹੈ। ਉਹਨਾਂ ਨੇ ਜੋ ਦੌਲਤ ਹਾਸਲ ਕੀਤੀ ਸੀ ਉਹ ਖਤਮ ਹੋ ਗਈ ਹੈ।

Jeremiah 48:36 (UKJV) Therefore mine heart shall sound for Moab like pipes, and mine heart shall sound like pipes for the men of Kirheres: because the riches that he has got are perished.

34“ਉਹਨਾਂ ਦੇ ਰੋਣ ਦੀ ਆਵਾਜ਼ ਹੇਸ਼ਬੋਨ ਤੋਂ ਅਲਾਲੇਹ ਅਤੇ ਯਹਾਜ਼ ਤੱਕ, ਸੋਆਰ ਤੋਂ ਹੋਰੋਨਾਇਮ ਅਤੇ ਏਗਲਥ ਸ਼ੈਲੀਸ਼ੀਯਾਹ ਤੱਕ, ਕਿਉਂ ਜੋ ਨਿਮਰੀਮ ਦੇ ਪਾਣੀ ਵੀ ਸੁੱਕ ਗਏ ਹਨ।

35ਮੋਆਬ ਵਿੱਚ ਮੈਂ ਉਹਨਾਂ ਲੋਕਾਂ ਦਾ ਅੰਤ ਕਰ ਦਿਆਂਗਾ ਜਿਹੜੇ ਉੱਚੇ ਸਥਾਨਾਂ ਉੱਤੇ ਚੜ੍ਹਾਵੇ ਚੜ੍ਹਾਉਂਦੇ ਹਨ ਅਤੇ ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੇ ਹਨ,” ਯਾਹਵੇਹ ਦਾ ਵਾਕ ਹੈ।

36“ਇਸ ਲਈ ਮੇਰਾ ਦਿਲ ਮੋਆਬ ਲਈ ਬੰਸਰੀ ਵਾਂਗ ਵਿਰਲਾਪ ਕਰਦਾ ਹੈ; ਇਹ ਕੀਰ ਹੇਰਾਸੇਥ ਦੇ ਲੋਕਾਂ ਲਈ ਬੰਸਰੀਆਂ ਵਾਂਗ ਵਿਰਲਾਪ ਕਰਦਾ ਹੈ। ਉਹਨਾਂ ਨੇ ਜੋ ਦੌਲਤ ਹਾਸਲ ਕੀਤੀ ਸੀ ਉਹ ਖਤਮ ਹੋ ਗਈ ਹੈ।

37ਹਰ ਇੱਕ ਸਿਰ ਮੁੰਨਿਆ ਜਾਂਦਾ ਹੈ ਅਤੇ ਹਰ ਦਾੜ੍ਹੀ ਕੱਟੀ ਜਾਂਦੀ ਹੈ; ਹਰ ਹੱਥ ਕੱਟਿਆ ਹੋਇਆ ਹੈ ਅਤੇ ਹਰ ਕਮਰ ਤੱਪੜ ਨਾਲ ਢੱਕੀ ਹੋਈ ਹੈ।

38ਮੋਆਬ ਦੀਆਂ ਸਾਰੀਆਂ ਛੱਤਾਂ ਉੱਤੇ ਅਤੇ ਚੌਂਕਾਂ ਵਿੱਚ ਸੋਗ ਦੇ ਸਿਵਾਏ ਕੁਝ ਨਹੀਂ ਹੈ, ਕਿਉਂ ਜੋ ਮੈਂ ਮੋਆਬ ਨੂੰ ਇੱਕ ਘੜੇ ਵਾਂਗ ਤੋੜ ਦਿੱਤਾ ਹੈ ਜਿਸਨੂੰ ਕੋਈ ਨਹੀਂ ਚਾਹੁੰਦਾ ਹੈ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.