ਯਿਰਮਿਯਾਹ 48

ਮੋਆਬ ਦੀਆਂ ਸਾਰੀਆਂ ਛੱਤਾਂ ਉੱਤੇ ਅਤੇ ਚੌਂਕਾਂ ਵਿੱਚ ਸੋਗ ਦੇ ਸਿਵਾਏ ਕੁਝ ਨਹੀਂ ਹੈ, ਕਿਉਂ ਜੋ ਮੈਂ ਮੋਆਬ ਨੂੰ ਇੱਕ ਘੜੇ ਵਾਂਗ ਤੋੜ ਦਿੱਤਾ ਹੈ ਜਿਸਨੂੰ ਕੋਈ ਨਹੀਂ ਚਾਹੁੰਦਾ ਹੈ,” ਯਾਹਵੇਹ ਦਾ ਵਾਕ ਹੈ।

Jeremiah 48:38 (UKJV) There shall be lamentation generally upon all the housetops of Moab, and in the streets thereof: for I have broken Moab like a vessel wherein is no pleasure, says the LORD.

36“ਇਸ ਲਈ ਮੇਰਾ ਦਿਲ ਮੋਆਬ ਲਈ ਬੰਸਰੀ ਵਾਂਗ ਵਿਰਲਾਪ ਕਰਦਾ ਹੈ; ਇਹ ਕੀਰ ਹੇਰਾਸੇਥ ਦੇ ਲੋਕਾਂ ਲਈ ਬੰਸਰੀਆਂ ਵਾਂਗ ਵਿਰਲਾਪ ਕਰਦਾ ਹੈ। ਉਹਨਾਂ ਨੇ ਜੋ ਦੌਲਤ ਹਾਸਲ ਕੀਤੀ ਸੀ ਉਹ ਖਤਮ ਹੋ ਗਈ ਹੈ।

37ਹਰ ਇੱਕ ਸਿਰ ਮੁੰਨਿਆ ਜਾਂਦਾ ਹੈ ਅਤੇ ਹਰ ਦਾੜ੍ਹੀ ਕੱਟੀ ਜਾਂਦੀ ਹੈ; ਹਰ ਹੱਥ ਕੱਟਿਆ ਹੋਇਆ ਹੈ ਅਤੇ ਹਰ ਕਮਰ ਤੱਪੜ ਨਾਲ ਢੱਕੀ ਹੋਈ ਹੈ।

38ਮੋਆਬ ਦੀਆਂ ਸਾਰੀਆਂ ਛੱਤਾਂ ਉੱਤੇ ਅਤੇ ਚੌਂਕਾਂ ਵਿੱਚ ਸੋਗ ਦੇ ਸਿਵਾਏ ਕੁਝ ਨਹੀਂ ਹੈ, ਕਿਉਂ ਜੋ ਮੈਂ ਮੋਆਬ ਨੂੰ ਇੱਕ ਘੜੇ ਵਾਂਗ ਤੋੜ ਦਿੱਤਾ ਹੈ ਜਿਸਨੂੰ ਕੋਈ ਨਹੀਂ ਚਾਹੁੰਦਾ ਹੈ,” ਯਾਹਵੇਹ ਦਾ ਵਾਕ ਹੈ।

39“ਉਹ ਕਿੰਨੀ ਟੁੱਟ ਗਈ ਹੈ! ਉਹ ਕਿਵੇਂ ਵਿਰਲਾਪ ਕਰਦੇ ਹਨ! ਕਿੰਝ ਮੋਆਬ ਨੇ ਸ਼ਰਮ ਨਾਲ ਉਸ ਨੂੰ ਮੋੜ ਲਿਆ! ਮੋਆਬ ਮਜ਼ਾਕ ਦਾ ਪਾਤਰ ਬਣ ਗਿਆ ਹੈ, ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਦਹਿਸ਼ਤ ਦਾ ਵਿਸ਼ਾ ਬਣ ਗਿਆ ਹੈ।”

40ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਵੇਖੋ, ਉਹ ਉਕਾਬ ਵਾਂਗੂੰ ਉੱਡੇਗਾ, ਮੋਆਬ ਦੇ ਵਿਰੁੱਧ ਆਪਣੇ ਪਰਾਂ ਨੂੰ ਖਿਲਾਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.