ਯਿਰਮਿਯਾਹ 48

ਹੇ ਮੋਆਬ, ਤੇਰੇ ਉੱਤੇ ਹਾਏ! ਕਮੋਸ਼ ਦੇ ਲੋਕ ਤਬਾਹ ਹੋ ਗਏ ਹਨ; ਤੇਰੇ ਪੁੱਤਰ ਗ਼ੁਲਾਮ ਹੋ ਕੇ ਲਏ ਗਏ ਅਤੇ ਤੇਰੀਆਂ ਧੀਆਂ ਨੂੰ ਗ਼ੁਲਾਮੀ ਵਿੱਚ ਲਿਜਾਇਆ ਗਿਆ ਹੈ।

Jeremiah 48:46 (UKJV) Woe be unto you, O Moab! the people of Chemosh perishes: for your sons are taken captives, and your daughters captives.

44“ਜੋ ਕੋਈ ਦਹਿਸ਼ਤ ਤੋਂ ਭੱਜਦਾ ਹੈ ਇੱਕ ਟੋਏ ਵਿੱਚ ਡਿੱਗੇਗਾ, ਜੋ ਕੋਈ ਟੋਏ ਵਿੱਚੋਂ ਬਾਹਰ ਨਿੱਕਲੇਗਾ ਇੱਕ ਫਾਹੀ ਵਿੱਚ ਫਸ ਜਾਵੇਗਾ; ਕਿਉਂ ਜੋ ਮੈਂ ਮੋਆਬ ਉੱਤੇ ਉਸ ਦੀ ਸਜ਼ਾ ਦਾ ਸਾਲ ਲਿਆਵਾਂਗਾ,” ਯਾਹਵੇਹ ਦਾ ਵਾਕ ਹੈ।

45“ਹੇਸ਼ਬੋਨ ਦੇ ਸਾਯੇ ਵਿੱਚ ਭਗੌੜੇ ਬੇਵੱਸ ਖੜ੍ਹੇ ਹਨ, ਕਿਉਂ ਜੋ ਹਸ਼ਬੋਨ ਵਿੱਚੋਂ ਅੱਗ ਨਿਕਲੀ ਹੈ, ਸੀਹੋਨ ਦੇ ਵਿਚਕਾਰੋਂ ਇੱਕ ਅੱਗ; ਉਹ ਮੋਆਬ ਦੇ ਮੱਥੇ ਨੂੰ ਸਾੜ ਦਿੰਦੀ ਹੈ, ਰੌਲਾ ਪਾਉਣ ਵਾਲਿਆਂ ਦੀਆਂ ਖੋਪੜੀਆਂ।

46ਹੇ ਮੋਆਬ, ਤੇਰੇ ਉੱਤੇ ਹਾਏ! ਕਮੋਸ਼ ਦੇ ਲੋਕ ਤਬਾਹ ਹੋ ਗਏ ਹਨ; ਤੇਰੇ ਪੁੱਤਰ ਗ਼ੁਲਾਮ ਹੋ ਕੇ ਲਏ ਗਏ ਅਤੇ ਤੇਰੀਆਂ ਧੀਆਂ ਨੂੰ ਗ਼ੁਲਾਮੀ ਵਿੱਚ ਲਿਜਾਇਆ ਗਿਆ ਹੈ।

47“ਫਿਰ ਵੀ ਮੈਂ ਆਉਣ ਵਾਲੇ ਦਿਨਾਂ ਵਿੱਚ ਮੋਆਬ ਦੀ ਕਿਸਮਤ ਨੂੰ ਬਹਾਲ ਕਰਾਂਗਾ,” ਯਾਹਵੇਹ ਦਾ ਵਾਕ ਹੈ। ਇੱਥੇ ਮੋਆਬ ਦਾ ਨਿਆਂ ਖਤਮ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.