ਯਿਰਮਿਯਾਹ 49

ਉਹ ਡਰ ਜੋ ਤੁਸੀਂ ਪ੍ਰੇਰਦੇ ਹੋ ਅਤੇ ਤੁਹਾਡੇ ਦਿਲ ਦੇ ਹੰਕਾਰ ਨੇ ਤੁਹਾਨੂੰ ਧੋਖਾ ਦਿੱਤਾ ਹੈ, ਤੁਸੀਂ ਜਿਹੜੇ ਚਟਾਨਾਂ ਦੇ ਫਾਟਕਾਂ ਵਿੱਚ ਵੱਸਦੇ ਹੋ, ਜੋ ਪਹਾੜ ਦੀਆਂ ਉਚਾਈਆਂ ਉੱਤੇ ਕਬਜ਼ਾ ਕਰਦੇ ਹੋ। ਭਾਵੇਂ ਤੁਸੀਂ ਆਪਣਾ ਆਲ੍ਹਣਾ ਉਕਾਬਾਂ ਵਾਂਗ ਉੱਚਾ ਬਣਾਓ, ਉੱਥੋਂ ਮੈਂ ਤੁਹਾਨੂੰ ਹੇਠਾਂ ਲਿਆਵਾਂਗਾ,” ਯਾਹਵੇਹ ਦਾ ਵਾਕ ਹੈ।

Jeremiah 49:16 (UKJV) Your terribleness has deceived you, and the pride of yours heart, O you that dwell in the clefts of the rock, that hold the height of the hill: though you should make your nest as high as the eagle, I will bring you down from thence, says the LORD.

14ਮੈਂ ਯਾਹਵੇਹ ਤੋਂ ਇੱਕ ਸੰਦੇਸ਼ ਸੁਣਿਆ ਹੈ; ਕੌਮਾਂ ਵਿੱਚ ਇੱਕ ਦੂਤ ਇਹ ਕਹਿਣ ਲਈ ਭੇਜਿਆ ਗਿਆ ਸੀ, “ਇਸ ਉੱਤੇ ਹਮਲਾ ਕਰਨ ਲਈ ਇਕੱਠੇ ਹੋਵੋ! ਲੜਾਈ ਲਈ ਖੜ੍ਹੇ ਹੋਵੋ!”

15“ਹੁਣ ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿਆਂਗਾ, ਮਨੁੱਖਜਾਤੀ ਦੁਆਰਾ ਤੁੱਛ ਜਾਣਿਆ ਜਾਵੇਗਾ।

16ਉਹ ਡਰ ਜੋ ਤੁਸੀਂ ਪ੍ਰੇਰਦੇ ਹੋ ਅਤੇ ਤੁਹਾਡੇ ਦਿਲ ਦੇ ਹੰਕਾਰ ਨੇ ਤੁਹਾਨੂੰ ਧੋਖਾ ਦਿੱਤਾ ਹੈ, ਤੁਸੀਂ ਜਿਹੜੇ ਚਟਾਨਾਂ ਦੇ ਫਾਟਕਾਂ ਵਿੱਚ ਵੱਸਦੇ ਹੋ, ਜੋ ਪਹਾੜ ਦੀਆਂ ਉਚਾਈਆਂ ਉੱਤੇ ਕਬਜ਼ਾ ਕਰਦੇ ਹੋ। ਭਾਵੇਂ ਤੁਸੀਂ ਆਪਣਾ ਆਲ੍ਹਣਾ ਉਕਾਬਾਂ ਵਾਂਗ ਉੱਚਾ ਬਣਾਓ, ਉੱਥੋਂ ਮੈਂ ਤੁਹਾਨੂੰ ਹੇਠਾਂ ਲਿਆਵਾਂਗਾ,” ਯਾਹਵੇਹ ਦਾ ਵਾਕ ਹੈ।

17“ਅਦੋਮ ਡਰਾਉਣੀ ਵਸਤੂ ਬਣ ਜਾਵੇਗਾ; ਸਾਰੇ ਜੋ ਉਸਦੇ ਵੱਲ ਦੀ ਹੋ ਕੇ ਲੰਘਦੇ ਹਨ, ਘਬਰਾ ਜਾਣਗੇ ਅਤੇ ਇਸਦੇ ਸਾਰੇ ਜ਼ਖਮਾਂ ਦੇ ਕਾਰਨ ਮਖੌਲ ਕਰਨਗੇ।

18ਜਿਵੇਂ ਕਿ ਸੋਦੋਮ ਅਤੇ ਗਾਮੂਰਾਹ ਨੂੰ ਉਜਾੜ ਦਿੱਤਾ ਗਿਆ ਸੀ, ਉਹਨਾਂ ਦੇ ਗੁਆਂਢੀ ਕਸਬਿਆਂ ਦੇ ਨਾਲ,” ਯਾਹਵੇਹ ਦਾ ਵਾਕ ਹੈ, “ਇਸ ਲਈ ਉੱਥੇ ਕੋਈ ਨਹੀਂ ਰਹੇਗਾ; ਕੋਈ ਵੀ ਲੋਕ ਉਸ ਵਿੱਚ ਨਹੀਂ ਵੱਸਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.