12ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਜਿਹਨਾਂ ਦਾ ਹੱਕ ਨਹੀਂ ਸੀ ਭਈ ਕਟੋਰਾ ਪੀਣ, ਕੀ ਤੂੰ ਉਹ ਹੈ ਜਿਹੜਾ ਸੱਚ-ਮੁੱਚ ਬੇਦੋਸ਼ ਹੈ? ਤੂੰ ਬੇਦੋਸ਼ ਨਾ ਰਹੇਂਗਾ, ਤੂੰ ਸੱਚ-ਮੁੱਚ ਪੀਵੇਂਗਾ।
13ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ,” ਯਾਹਵੇਹ ਦਾ ਵਾਕ ਹੈ, “ਕਿ ਬੋਸਰਾਹ ਇੱਕ ਖੰਡਰ ਅਤੇ ਸਰਾਪ ਬਣ ਜਾਵੇਗਾ, ਇੱਕ ਦਹਿਸ਼ਤ ਅਤੇ ਬਦਨਾਮੀ ਦੀ ਇੱਕ ਵਸਤੂ ਬਣ ਜਾਵੇਗਾ; ਅਤੇ ਇਸਦੇ ਸਾਰੇ ਕਸਬੇ ਸਦਾ ਲਈ ਤਬਾਹ ਹੋ ਜਾਣਗੇ।”
14ਮੈਂ ਯਾਹਵੇਹ ਤੋਂ ਇੱਕ ਸੰਦੇਸ਼ ਸੁਣਿਆ ਹੈ; ਕੌਮਾਂ ਵਿੱਚ ਇੱਕ ਦੂਤ ਇਹ ਕਹਿਣ ਲਈ ਭੇਜਿਆ ਗਿਆ ਸੀ, “ਇਸ ਉੱਤੇ ਹਮਲਾ ਕਰਨ ਲਈ ਇਕੱਠੇ ਹੋਵੋ! ਲੜਾਈ ਲਈ ਖੜ੍ਹੇ ਹੋਵੋ!”
15“ਹੁਣ ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿਆਂਗਾ, ਮਨੁੱਖਜਾਤੀ ਦੁਆਰਾ ਤੁੱਛ ਜਾਣਿਆ ਜਾਵੇਗਾ।
16ਉਹ ਡਰ ਜੋ ਤੁਸੀਂ ਪ੍ਰੇਰਦੇ ਹੋ ਅਤੇ ਤੁਹਾਡੇ ਦਿਲ ਦੇ ਹੰਕਾਰ ਨੇ ਤੁਹਾਨੂੰ ਧੋਖਾ ਦਿੱਤਾ ਹੈ, ਤੁਸੀਂ ਜਿਹੜੇ ਚਟਾਨਾਂ ਦੇ ਫਾਟਕਾਂ ਵਿੱਚ ਵੱਸਦੇ ਹੋ, ਜੋ ਪਹਾੜ ਦੀਆਂ ਉਚਾਈਆਂ ਉੱਤੇ ਕਬਜ਼ਾ ਕਰਦੇ ਹੋ। ਭਾਵੇਂ ਤੁਸੀਂ ਆਪਣਾ ਆਲ੍ਹਣਾ ਉਕਾਬਾਂ ਵਾਂਗ ਉੱਚਾ ਬਣਾਓ, ਉੱਥੋਂ ਮੈਂ ਤੁਹਾਨੂੰ ਹੇਠਾਂ ਲਿਆਵਾਂਗਾ,” ਯਾਹਵੇਹ ਦਾ ਵਾਕ ਹੈ।