ਯਿਰਮਿਯਾਹ 49

ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਜਿਹਨਾਂ ਦਾ ਹੱਕ ਨਹੀਂ ਸੀ ਭਈ ਕਟੋਰਾ ਪੀਣ, ਕੀ ਤੂੰ ਉਹ ਹੈ ਜਿਹੜਾ ਸੱਚ-ਮੁੱਚ ਬੇਦੋਸ਼ ਹੈ? ਤੂੰ ਬੇਦੋਸ਼ ਨਾ ਰਹੇਂਗਾ, ਤੂੰ ਸੱਚ-ਮੁੱਚ ਪੀਵੇਂਗਾ।

Jeremiah 49:12 (UKJV) For thus says the LORD; Behold, they whose judgment was not to drink of the cup have assuredly drunken; and are you he that shall altogether go unpunished? you shall not go unpunished, but you shall surely drink of it.

10ਪਰ ਮੈਂ ਏਸਾਓ ਨੂੰ ਨੰਗਾ ਕਰ ਦਿਆਂਗਾ; ਮੈਂ ਉਸ ਦੇ ਛੁਪਣ ਦੇ ਸਥਾਨਾਂ ਦਾ ਪਰਦਾਫਾਸ਼ ਕਰ ਦਿਆਂਗਾ, ਤਾਂ ਜੋ ਉਹ ਆਪਣੇ ਆਪ ਨੂੰ ਲੁਕਾ ਨਾ ਸਕੇ। ਉਸ ਦੇ ਹਥਿਆਰਬੰਦ ਆਦਮੀ, ਉਸ ਦੇ ਸਹਿਯੋਗੀ ਅਤੇ ਗੁਆਂਢੀ ਵੀ ਤਬਾਹ ਹੋ ਗਏ, ਇਸ ਲਈ ਕੋਈ ਇਹ ਕਹਿਣ ਵਾਲਾ ਨਹੀਂ ਹੈ,

11‘ਆਪਣੇ ਯਤੀਮਾਂ ਨੂੰ ਛੱਡ। ਮੈਂ ਉਹਨਾਂ ਨੂੰ ਜਿਉਂਦਾ ਰੱਖਾਂਗਾ। ਤੁਹਾਡੀਆਂ ਵਿਧਵਾਵਾਂ ਵੀ ਮੇਰੇ ਉੱਤੇ ਨਿਰਭਰ ਹੋਣ।’ ”

12ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਜਿਹਨਾਂ ਦਾ ਹੱਕ ਨਹੀਂ ਸੀ ਭਈ ਕਟੋਰਾ ਪੀਣ, ਕੀ ਤੂੰ ਉਹ ਹੈ ਜਿਹੜਾ ਸੱਚ-ਮੁੱਚ ਬੇਦੋਸ਼ ਹੈ? ਤੂੰ ਬੇਦੋਸ਼ ਨਾ ਰਹੇਂਗਾ, ਤੂੰ ਸੱਚ-ਮੁੱਚ ਪੀਵੇਂਗਾ।

13ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ,” ਯਾਹਵੇਹ ਦਾ ਵਾਕ ਹੈ, “ਕਿ ਬੋਸਰਾਹ ਇੱਕ ਖੰਡਰ ਅਤੇ ਸਰਾਪ ਬਣ ਜਾਵੇਗਾ, ਇੱਕ ਦਹਿਸ਼ਤ ਅਤੇ ਬਦਨਾਮੀ ਦੀ ਇੱਕ ਵਸਤੂ ਬਣ ਜਾਵੇਗਾ; ਅਤੇ ਇਸਦੇ ਸਾਰੇ ਕਸਬੇ ਸਦਾ ਲਈ ਤਬਾਹ ਹੋ ਜਾਣਗੇ।”

14ਮੈਂ ਯਾਹਵੇਹ ਤੋਂ ਇੱਕ ਸੰਦੇਸ਼ ਸੁਣਿਆ ਹੈ; ਕੌਮਾਂ ਵਿੱਚ ਇੱਕ ਦੂਤ ਇਹ ਕਹਿਣ ਲਈ ਭੇਜਿਆ ਗਿਆ ਸੀ, “ਇਸ ਉੱਤੇ ਹਮਲਾ ਕਰਨ ਲਈ ਇਕੱਠੇ ਹੋਵੋ! ਲੜਾਈ ਲਈ ਖੜ੍ਹੇ ਹੋਵੋ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.