9ਜੇਕਰ ਅੰਗੂਰ ਤੋੜਣ ਵਾਲੇ ਤੁਹਾਡੇ ਕੋਲ ਆਉਣ, ਕੀ ਉਹ ਕੁਝ ਅੰਗੂਰ ਨਹੀਂ ਛੱਡਣਗੇ? ਜੇ ਚੋਰ ਰਾਤ ਨੂੰ ਆ ਜਾਣ, ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ?
10ਪਰ ਮੈਂ ਏਸਾਓ ਨੂੰ ਨੰਗਾ ਕਰ ਦਿਆਂਗਾ; ਮੈਂ ਉਸ ਦੇ ਛੁਪਣ ਦੇ ਸਥਾਨਾਂ ਦਾ ਪਰਦਾਫਾਸ਼ ਕਰ ਦਿਆਂਗਾ, ਤਾਂ ਜੋ ਉਹ ਆਪਣੇ ਆਪ ਨੂੰ ਲੁਕਾ ਨਾ ਸਕੇ। ਉਸ ਦੇ ਹਥਿਆਰਬੰਦ ਆਦਮੀ, ਉਸ ਦੇ ਸਹਿਯੋਗੀ ਅਤੇ ਗੁਆਂਢੀ ਵੀ ਤਬਾਹ ਹੋ ਗਏ, ਇਸ ਲਈ ਕੋਈ ਇਹ ਕਹਿਣ ਵਾਲਾ ਨਹੀਂ ਹੈ,
11‘ਆਪਣੇ ਯਤੀਮਾਂ ਨੂੰ ਛੱਡ। ਮੈਂ ਉਹਨਾਂ ਨੂੰ ਜਿਉਂਦਾ ਰੱਖਾਂਗਾ। ਤੁਹਾਡੀਆਂ ਵਿਧਵਾਵਾਂ ਵੀ ਮੇਰੇ ਉੱਤੇ ਨਿਰਭਰ ਹੋਣ।’ ”
12ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਜਿਹਨਾਂ ਦਾ ਹੱਕ ਨਹੀਂ ਸੀ ਭਈ ਕਟੋਰਾ ਪੀਣ, ਕੀ ਤੂੰ ਉਹ ਹੈ ਜਿਹੜਾ ਸੱਚ-ਮੁੱਚ ਬੇਦੋਸ਼ ਹੈ? ਤੂੰ ਬੇਦੋਸ਼ ਨਾ ਰਹੇਂਗਾ, ਤੂੰ ਸੱਚ-ਮੁੱਚ ਪੀਵੇਂਗਾ।
13ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ,” ਯਾਹਵੇਹ ਦਾ ਵਾਕ ਹੈ, “ਕਿ ਬੋਸਰਾਹ ਇੱਕ ਖੰਡਰ ਅਤੇ ਸਰਾਪ ਬਣ ਜਾਵੇਗਾ, ਇੱਕ ਦਹਿਸ਼ਤ ਅਤੇ ਬਦਨਾਮੀ ਦੀ ਇੱਕ ਵਸਤੂ ਬਣ ਜਾਵੇਗਾ; ਅਤੇ ਇਸਦੇ ਸਾਰੇ ਕਸਬੇ ਸਦਾ ਲਈ ਤਬਾਹ ਹੋ ਜਾਣਗੇ।”