ਯਿਰਮਿਯਾਹ 49

ਜੇਕਰ ਅੰਗੂਰ ਤੋੜਣ ਵਾਲੇ ਤੁਹਾਡੇ ਕੋਲ ਆਉਣ, ਕੀ ਉਹ ਕੁਝ ਅੰਗੂਰ ਨਹੀਂ ਛੱਡਣਗੇ? ਜੇ ਚੋਰ ਰਾਤ ਨੂੰ ਆ ਜਾਣ, ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ?

Jeremiah 49:9 (UKJV) If grape-gatherers come to you, would they not leave some gleaning grapes? if thieves by night, they will destroy till they have enough.

7ਅਦੋਮ ਬਾਰੇ: ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਕੀ ਤੇਮਾਨ ਵਿੱਚ ਹੁਣ ਬੁੱਧ ਨਹੀਂ ਹੈ? ਕੀ ਸੂਝਵਾਨਾਂ ਤੋਂ ਸਲਾਹ ਨਾਸ ਹੋ ਗਈ ਹੈ? ਕੀ ਉਹਨਾਂ ਦੀ ਬੁੱਧੀ ਨਸ਼ਟ ਹੋ ਗਈ ਹੈ?

8ਹੇ ਦਦਾਨ ਵਿੱਚ ਰਹਿਣ ਵਾਲਿਓ, ਮੁੜੋ ਅਤੇ ਭੱਜੋ, ਡੂੰਘੀਆਂ ਗੁਫ਼ਾਂਵਾਂ ਵਿੱਚ ਲੁਕ ਜਾਓ, ਕਿਉਂ ਜੋ ਮੈਂ ਏਸਾਓ ਉੱਤੇ ਉਸ ਵੇਲੇ ਤਬਾਹੀ ਲਿਆਵਾਂਗਾ ਜਦੋਂ ਮੈਂ ਉਹ ਨੂੰ ਸਜ਼ਾ ਦਿਆਂਗਾ।

9ਜੇਕਰ ਅੰਗੂਰ ਤੋੜਣ ਵਾਲੇ ਤੁਹਾਡੇ ਕੋਲ ਆਉਣ, ਕੀ ਉਹ ਕੁਝ ਅੰਗੂਰ ਨਹੀਂ ਛੱਡਣਗੇ? ਜੇ ਚੋਰ ਰਾਤ ਨੂੰ ਆ ਜਾਣ, ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ?

10ਪਰ ਮੈਂ ਏਸਾਓ ਨੂੰ ਨੰਗਾ ਕਰ ਦਿਆਂਗਾ; ਮੈਂ ਉਸ ਦੇ ਛੁਪਣ ਦੇ ਸਥਾਨਾਂ ਦਾ ਪਰਦਾਫਾਸ਼ ਕਰ ਦਿਆਂਗਾ, ਤਾਂ ਜੋ ਉਹ ਆਪਣੇ ਆਪ ਨੂੰ ਲੁਕਾ ਨਾ ਸਕੇ। ਉਸ ਦੇ ਹਥਿਆਰਬੰਦ ਆਦਮੀ, ਉਸ ਦੇ ਸਹਿਯੋਗੀ ਅਤੇ ਗੁਆਂਢੀ ਵੀ ਤਬਾਹ ਹੋ ਗਏ, ਇਸ ਲਈ ਕੋਈ ਇਹ ਕਹਿਣ ਵਾਲਾ ਨਹੀਂ ਹੈ,

11‘ਆਪਣੇ ਯਤੀਮਾਂ ਨੂੰ ਛੱਡ। ਮੈਂ ਉਹਨਾਂ ਨੂੰ ਜਿਉਂਦਾ ਰੱਖਾਂਗਾ। ਤੁਹਾਡੀਆਂ ਵਿਧਵਾਵਾਂ ਵੀ ਮੇਰੇ ਉੱਤੇ ਨਿਰਭਰ ਹੋਣ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.