ਯਿਰਮਿਯਾਹ 49

ਅਦੋਮ ਬਾਰੇ: ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਕੀ ਤੇਮਾਨ ਵਿੱਚ ਹੁਣ ਬੁੱਧ ਨਹੀਂ ਹੈ? ਕੀ ਸੂਝਵਾਨਾਂ ਤੋਂ ਸਲਾਹ ਨਾਸ ਹੋ ਗਈ ਹੈ? ਕੀ ਉਹਨਾਂ ਦੀ ਬੁੱਧੀ ਨਸ਼ਟ ਹੋ ਗਈ ਹੈ?

Jeremiah 49:7 (UKJV) Concerning Edom, thus says the LORD of hosts; Is wisdom no more in Teman? is counsel perished from the prudent? is their wisdom vanished?

5ਮੈਂ ਤੁਹਾਡੇ ਆਲੇ-ਦੁਆਲੇ ਦੇ ਸਾਰੇ ਲੋਕਾਂ ਤੋਂ ਤੁਹਾਡੇ ਉੱਤੇ ਦਹਿਸ਼ਤ ਲਿਆਵਾਂਗਾ,” ਯਾਹਵੇਹ, ਸਰਬਸ਼ਕਤੀਮਾਨ ਯਾਹਵੇਹ ਵਾਕ ਦਾ ਹੈ। “ਤੁਹਾਡੇ ਵਿੱਚੋਂ ਹਰ ਇੱਕ ਨੂੰ ਭਜਾ ਦਿੱਤਾ ਜਾਵੇਗਾ, ਅਤੇ ਕੋਈ ਵੀ ਭਗੌੜਿਆਂ ਨੂੰ ਇਕੱਠਾ ਨਹੀਂ ਕਰੇਗਾ।

6“ਫਿਰ ਵੀ ਬਾਅਦ ਵਿੱਚ, ਮੈਂ ਅੰਮੋਨੀਆਂ ਦੀ ਗੁਲਾਮੀ ਨੂੰ ਬਹਾਲ ਕਰਾਂਗਾ,” ਯਾਹਵੇਹ ਦਾ ਵਾਕ ਹੈ।

7ਅਦੋਮ ਬਾਰੇ: ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਕੀ ਤੇਮਾਨ ਵਿੱਚ ਹੁਣ ਬੁੱਧ ਨਹੀਂ ਹੈ? ਕੀ ਸੂਝਵਾਨਾਂ ਤੋਂ ਸਲਾਹ ਨਾਸ ਹੋ ਗਈ ਹੈ? ਕੀ ਉਹਨਾਂ ਦੀ ਬੁੱਧੀ ਨਸ਼ਟ ਹੋ ਗਈ ਹੈ?

8ਹੇ ਦਦਾਨ ਵਿੱਚ ਰਹਿਣ ਵਾਲਿਓ, ਮੁੜੋ ਅਤੇ ਭੱਜੋ, ਡੂੰਘੀਆਂ ਗੁਫ਼ਾਂਵਾਂ ਵਿੱਚ ਲੁਕ ਜਾਓ, ਕਿਉਂ ਜੋ ਮੈਂ ਏਸਾਓ ਉੱਤੇ ਉਸ ਵੇਲੇ ਤਬਾਹੀ ਲਿਆਵਾਂਗਾ ਜਦੋਂ ਮੈਂ ਉਹ ਨੂੰ ਸਜ਼ਾ ਦਿਆਂਗਾ।

9ਜੇਕਰ ਅੰਗੂਰ ਤੋੜਣ ਵਾਲੇ ਤੁਹਾਡੇ ਕੋਲ ਆਉਣ, ਕੀ ਉਹ ਕੁਝ ਅੰਗੂਰ ਨਹੀਂ ਛੱਡਣਗੇ? ਜੇ ਚੋਰ ਰਾਤ ਨੂੰ ਆ ਜਾਣ, ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.