ਯਿਰਮਿਯਾਹ 49

“ਫਿਰ ਵੀ ਬਾਅਦ ਵਿੱਚ, ਮੈਂ ਅੰਮੋਨੀਆਂ ਦੀ ਗੁਲਾਮੀ ਨੂੰ ਬਹਾਲ ਕਰਾਂਗਾ,” ਯਾਹਵੇਹ ਦਾ ਵਾਕ ਹੈ।

Jeremiah 49:6 (UKJV) And afterward I will bring again the captivity of the children of Ammon, says the LORD.

4ਤੂੰ ਆਪਣੀਆਂ ਵਾਦੀਆਂ ਉੱਤੇ ਕਿਉਂ ਮਾਣ ਕਰਦਾ ਹੈ, ਤੇਰੀ ਵਾਦੀ ਵਗਣ ਵਾਲੀ ਹੈ, ਤੇਰਾ ਭਰੋਸਾ ਤੇਰੇ ਖ਼ਜ਼ਾਨਿਆਂ ਉੱਤੇ ਹੈ, ‘ਮੇਰੇ ਵਿਰੁੱਧ ਕੌਣ ਆਵੇਗਾ?’

5ਮੈਂ ਤੁਹਾਡੇ ਆਲੇ-ਦੁਆਲੇ ਦੇ ਸਾਰੇ ਲੋਕਾਂ ਤੋਂ ਤੁਹਾਡੇ ਉੱਤੇ ਦਹਿਸ਼ਤ ਲਿਆਵਾਂਗਾ,” ਯਾਹਵੇਹ, ਸਰਬਸ਼ਕਤੀਮਾਨ ਯਾਹਵੇਹ ਵਾਕ ਦਾ ਹੈ। “ਤੁਹਾਡੇ ਵਿੱਚੋਂ ਹਰ ਇੱਕ ਨੂੰ ਭਜਾ ਦਿੱਤਾ ਜਾਵੇਗਾ, ਅਤੇ ਕੋਈ ਵੀ ਭਗੌੜਿਆਂ ਨੂੰ ਇਕੱਠਾ ਨਹੀਂ ਕਰੇਗਾ।

6“ਫਿਰ ਵੀ ਬਾਅਦ ਵਿੱਚ, ਮੈਂ ਅੰਮੋਨੀਆਂ ਦੀ ਗੁਲਾਮੀ ਨੂੰ ਬਹਾਲ ਕਰਾਂਗਾ,” ਯਾਹਵੇਹ ਦਾ ਵਾਕ ਹੈ।

7ਅਦੋਮ ਬਾਰੇ: ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਕੀ ਤੇਮਾਨ ਵਿੱਚ ਹੁਣ ਬੁੱਧ ਨਹੀਂ ਹੈ? ਕੀ ਸੂਝਵਾਨਾਂ ਤੋਂ ਸਲਾਹ ਨਾਸ ਹੋ ਗਈ ਹੈ? ਕੀ ਉਹਨਾਂ ਦੀ ਬੁੱਧੀ ਨਸ਼ਟ ਹੋ ਗਈ ਹੈ?

8ਹੇ ਦਦਾਨ ਵਿੱਚ ਰਹਿਣ ਵਾਲਿਓ, ਮੁੜੋ ਅਤੇ ਭੱਜੋ, ਡੂੰਘੀਆਂ ਗੁਫ਼ਾਂਵਾਂ ਵਿੱਚ ਲੁਕ ਜਾਓ, ਕਿਉਂ ਜੋ ਮੈਂ ਏਸਾਓ ਉੱਤੇ ਉਸ ਵੇਲੇ ਤਬਾਹੀ ਲਿਆਵਾਂਗਾ ਜਦੋਂ ਮੈਂ ਉਹ ਨੂੰ ਸਜ਼ਾ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.