ਯਿਰਮਿਯਾਹ 49

ਇਸ ਲਈ, ਸੁਣੋ ਕਿ ਯਾਹਵੇਹ ਨੇ ਅਦੋਮ ਦੇ ਵਿਰੁੱਧ ਕੀ ਵਿਉਂਤ ਬਣਾਈ ਹੈ, ਉਸਦੇ ਵਿਚਾਰਾ ਬਾਰੇ ਜਿਹੜੇ ਉਸਨੇ ਤੇਮਾਨ ਵਿੱਚ ਰਹਿਣ ਵਾਲਿਆਂ ਲਈ ਕੀਤੇ ਹਨ: ਸੱਚ-ਮੁੱਚ ਉਹ ਉਹਨਾਂ ਦੇ ਇੱਜੜ ਦੇ ਨਿੱਕੇ-ਨਿੱਕੇ ਵੀ ਧੂ ਕੇ ਲੈ ਜਾਣਗੇ, ਸੱਚ-ਮੁੱਚ ਉਹਨਾਂ ਦੀਆਂ ਚਾਰਗਾਹਾਂ ਵੀ ਉਹਨਾਂ ਲਈ ਵਿਰਾਨ ਹੋਣਗੀਆਂ।

Jeremiah 49:20 (UKJV) Therefore hear the counsel of the LORD, that he has taken against Edom; and his purposes, that he has purposed against the inhabitants of Teman: Surely the least of the flock shall draw them out: surely he shall make their habitations desolate with them.

18ਜਿਵੇਂ ਕਿ ਸੋਦੋਮ ਅਤੇ ਗਾਮੂਰਾਹ ਨੂੰ ਉਜਾੜ ਦਿੱਤਾ ਗਿਆ ਸੀ, ਉਹਨਾਂ ਦੇ ਗੁਆਂਢੀ ਕਸਬਿਆਂ ਦੇ ਨਾਲ,” ਯਾਹਵੇਹ ਦਾ ਵਾਕ ਹੈ, “ਇਸ ਲਈ ਉੱਥੇ ਕੋਈ ਨਹੀਂ ਰਹੇਗਾ; ਕੋਈ ਵੀ ਲੋਕ ਉਸ ਵਿੱਚ ਨਹੀਂ ਵੱਸਣਗੇ।

19“ਜਿਵੇਂ ਇੱਕ ਸ਼ੇਰ ਯਰਦਨ ਦੀਆਂ ਝਾੜੀਆਂ ਵਿੱਚੋਂ ਇੱਕ ਪੱਕੇ ਵਸੇਬੇ ਵੱਲ ਆਉਂਦਾ ਹੈ, ਮੈਂ ਇੱਕ ਪਲ ਵਿੱਚ ਅਦੋਮ ਨੂੰ ਉਸ ਦੀ ਧਰਤੀ ਤੋਂ ਭਜਾ ਦਿਆਂਗਾ। ਜਿਹੜਾ ਚੁਣਿਆ ਹੋਇਆ ਹੈ ਮੈਂ ਉਸ ਲਈ ਨਿਯੁਕਤ ਕਰਾਂਗਾ? ਮੇਰੇ ਵਰਗਾ ਕੌਣ ਹੈ ਅਤੇ ਕੌਣ ਮੈਨੂੰ ਵੰਗਾਰ ਸਕਦਾ ਹੈ? ਅਤੇ ਕਿਹੜਾ ਆਜੜੀ ਮੇਰੇ ਵਿਰੁੱਧ ਖੜਾ ਹੋ ਸਕਦਾ ਹੈ?”

20ਇਸ ਲਈ, ਸੁਣੋ ਕਿ ਯਾਹਵੇਹ ਨੇ ਅਦੋਮ ਦੇ ਵਿਰੁੱਧ ਕੀ ਵਿਉਂਤ ਬਣਾਈ ਹੈ, ਉਸਦੇ ਵਿਚਾਰਾ ਬਾਰੇ ਜਿਹੜੇ ਉਸਨੇ ਤੇਮਾਨ ਵਿੱਚ ਰਹਿਣ ਵਾਲਿਆਂ ਲਈ ਕੀਤੇ ਹਨ: ਸੱਚ-ਮੁੱਚ ਉਹ ਉਹਨਾਂ ਦੇ ਇੱਜੜ ਦੇ ਨਿੱਕੇ-ਨਿੱਕੇ ਵੀ ਧੂ ਕੇ ਲੈ ਜਾਣਗੇ, ਸੱਚ-ਮੁੱਚ ਉਹਨਾਂ ਦੀਆਂ ਚਾਰਗਾਹਾਂ ਵੀ ਉਹਨਾਂ ਲਈ ਵਿਰਾਨ ਹੋਣਗੀਆਂ।

21ਉਹਨਾਂ ਦੇ ਡਿੱਗਣ ਦੀ ਆਵਾਜ਼ ਨਾਲ ਧਰਤੀ ਕੰਬ ਜਾਵੇਗੀ; ਉਹਨਾਂ ਦੀ ਦੁਹਾਈ ਲਾਲ ਸਾਗਰ ਤੱਕ ਗੂੰਜੇਗੀ।

22ਦੇਖੋ! ਉਹ ਉਕਾਬ ਵਾਂਗੂੰ ਚੜ੍ਹੇਗਾ ਅਤੇ ਉੱਡੇਗਾ ਅਤੇ ਆਪਣੇ ਪਰਾਂ ਨੂੰ ਬੋਸਰਾਹ ਦੇ ਉੱਤੇ ਖਿਲਾਰੇਗਾ ਅਤੇ ਅਦੋਮ ਦੇ ਸੂਰਮਿਆਂ ਦਾ ਦਿਲ ਉਸ ਦਿਨ ਉਸ ਔਰਤ ਦੇ ਦਿਲ ਵਾਂਗੂੰ ਹੋਵੇਗਾ ਜਿੰਨ੍ਹਾਂ ਨੂੰ ਪੀੜਾਂ ਲੱਗੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.