35ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਵੇਖੋ, ਮੈਂ ਏਲਾਮ ਦੇ ਕਮਾਨ ਨੂੰ ਤੋੜ ਦਿਆਂਗਾ, ਉਹਨਾਂ ਦੀ ਤਾਕਤ ਦਾ ਮੁੱਖ ਅਧਾਰ।
36ਮੈਂ ਏਲਾਮ ਦੇ ਵਿਰੁੱਧ ਅਕਾਸ਼ ਦੇ ਚੌਹਾਂ ਪਾਸਿਆਂ ਤੋਂ ਚਾਰ ਹਵਾਵਾਂ ਲਿਆਵਾਂਗਾ। ਮੈਂ ਉਹਨਾਂ ਨੂੰ ਚੌਹਾਂ ਹਵਾਵਾਂ ਵਿੱਚ ਖਿਲਾਰ ਦਿਆਂਗਾ, ਅਤੇ ਕੋਈ ਕੌਮ ਨਹੀਂ ਹੋਵੇਗੀ ਜਿੱਥੇ ਏਲਾਮ ਦੇ ਗ਼ੁਲਾਮ ਨਹੀਂ ਜਾਂਦੇ।
37ਮੈਂ ਏਲਾਮ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਸਾਮ੍ਹਣੇ ਭੰਨ ਸੁੱਟਾਂਗਾ, ਉਹਨਾਂ ਦੇ ਸਾਮ੍ਹਣੇ ਜਿਹੜੇ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ। ਮੈਂ ਉਹਨਾਂ ਉੱਤੇ ਤਬਾਹੀ ਲਿਆਵਾਂਗਾ, ਇੱਥੋਂ ਤੱਕ ਕਿ ਮੇਰਾ ਭਿਆਨਕ ਕ੍ਰੋਧ ਵੀ,” ਯਾਹਵੇਹ ਦਾ ਵਾਕ ਹੈ। “ਮੈਂ ਤਲਵਾਰ ਨਾਲ ਉਹਨਾਂ ਦਾ ਪਿੱਛਾ ਕਰਾਂਗਾ ਜਦ ਤੱਕ ਮੈਂ ਉਹਨਾਂ ਦਾ ਅੰਤ ਨਾ ਕਰ ਲਵਾਂ।
38ਮੈਂ ਏਲਾਮ ਵਿੱਚ ਆਪਣਾ ਸਿੰਘਾਸਣ ਸਥਾਪਿਤ ਕਰਾਂਗਾ ਅਤੇ ਉਸਦੇ ਰਾਜੇ ਅਤੇ ਅਧਿਕਾਰੀਆਂ ਨੂੰ ਤਬਾਹ ਕਰ ਦਿਆਂਗਾ, ਯਾਹਵੇਹ ਦਾ ਵਾਕ ਹੈ।
39“ਫਿਰ ਵੀ ਮੈਂ ਆਉਣ ਵਾਲੇ ਦਿਨਾਂ ਵਿੱਚ ਏਲਾਮ ਦੀ ਕਿਸਮਤ ਨੂੰ ਬਹਾਲ ਕਰਾਂਗਾ,” ਯਾਹਵੇਹ ਦਾ ਵਾਕ ਹੈ।