ਯਿਰਮਿਯਾਹ 49

ਮੈਂ ਏਲਾਮ ਦੇ ਵਿਰੁੱਧ ਅਕਾਸ਼ ਦੇ ਚੌਹਾਂ ਪਾਸਿਆਂ ਤੋਂ ਚਾਰ ਹਵਾਵਾਂ ਲਿਆਵਾਂਗਾ। ਮੈਂ ਉਹਨਾਂ ਨੂੰ ਚੌਹਾਂ ਹਵਾਵਾਂ ਵਿੱਚ ਖਿਲਾਰ ਦਿਆਂਗਾ, ਅਤੇ ਕੋਈ ਕੌਮ ਨਹੀਂ ਹੋਵੇਗੀ ਜਿੱਥੇ ਏਲਾਮ ਦੇ ਗ਼ੁਲਾਮ ਨਹੀਂ ਜਾਂਦੇ।

Jeremiah 49:36 (UKJV) And upon Elam will I bring the four winds from the four quarters of heaven, and will scatter them toward all those winds; and there shall be no nation where the outcasts of Elam shall not come.

34ਇਹ ਯਾਹਵੇਹ ਦਾ ਬਚਨ ਹੈ ਜੋ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਸ਼ੁਰੂ ਵਿੱਚ, ਏਲਾਮ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਸੀ:

35ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਵੇਖੋ, ਮੈਂ ਏਲਾਮ ਦੇ ਕਮਾਨ ਨੂੰ ਤੋੜ ਦਿਆਂਗਾ, ਉਹਨਾਂ ਦੀ ਤਾਕਤ ਦਾ ਮੁੱਖ ਅਧਾਰ।

36ਮੈਂ ਏਲਾਮ ਦੇ ਵਿਰੁੱਧ ਅਕਾਸ਼ ਦੇ ਚੌਹਾਂ ਪਾਸਿਆਂ ਤੋਂ ਚਾਰ ਹਵਾਵਾਂ ਲਿਆਵਾਂਗਾ। ਮੈਂ ਉਹਨਾਂ ਨੂੰ ਚੌਹਾਂ ਹਵਾਵਾਂ ਵਿੱਚ ਖਿਲਾਰ ਦਿਆਂਗਾ, ਅਤੇ ਕੋਈ ਕੌਮ ਨਹੀਂ ਹੋਵੇਗੀ ਜਿੱਥੇ ਏਲਾਮ ਦੇ ਗ਼ੁਲਾਮ ਨਹੀਂ ਜਾਂਦੇ।

37ਮੈਂ ਏਲਾਮ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਸਾਮ੍ਹਣੇ ਭੰਨ ਸੁੱਟਾਂਗਾ, ਉਹਨਾਂ ਦੇ ਸਾਮ੍ਹਣੇ ਜਿਹੜੇ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ। ਮੈਂ ਉਹਨਾਂ ਉੱਤੇ ਤਬਾਹੀ ਲਿਆਵਾਂਗਾ, ਇੱਥੋਂ ਤੱਕ ਕਿ ਮੇਰਾ ਭਿਆਨਕ ਕ੍ਰੋਧ ਵੀ,” ਯਾਹਵੇਹ ਦਾ ਵਾਕ ਹੈ। “ਮੈਂ ਤਲਵਾਰ ਨਾਲ ਉਹਨਾਂ ਦਾ ਪਿੱਛਾ ਕਰਾਂਗਾ ਜਦ ਤੱਕ ਮੈਂ ਉਹਨਾਂ ਦਾ ਅੰਤ ਨਾ ਕਰ ਲਵਾਂ।

38ਮੈਂ ਏਲਾਮ ਵਿੱਚ ਆਪਣਾ ਸਿੰਘਾਸਣ ਸਥਾਪਿਤ ਕਰਾਂਗਾ ਅਤੇ ਉਸਦੇ ਰਾਜੇ ਅਤੇ ਅਧਿਕਾਰੀਆਂ ਨੂੰ ਤਬਾਹ ਕਰ ਦਿਆਂਗਾ, ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.