ਯਿਰਮਿਯਾਹ 5

ਭਾਵੇਂ ਉਹ ਆਖਦੇ ਹਨ, ‘ਜੀਉਂਦੇ ਯਾਹਵੇਹ ਦੀ ਸਹੁੰ,’ ਅਸਲੀਅਤ ਇਹ ਹੈ ਕਿ ਉਹਨਾਂ ਦੀ ਸਹੁੰ ਝੂਠੀ ਹੈ।”

Jeremiah 5:2 (UKJV) And though they say, The LORD lives; surely they swear falsely.

1“ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਜਾਓ, ਆਲੇ-ਦੁਆਲੇ ਦੇਖੋ ਅਤੇ ਵਿਚਾਰ ਕਰੋ, ਉਸ ਦੇ ਚੌਕਾਂ ਵਿੱਚ ਭਾਲੋ ਜੇ ਤੁਹਾਨੂੰ ਕੋਈ ਵਿਅਕਤੀ ਲੱਭ ਸਕੇ ਜਿਹੜਾ ਇਨਸਾਫ਼ ਕਰਨ ਵਾਲਾ ਅਤੇ ਸਚਿਆਈ ਦਾ ਭਾਲਣ ਵਾਲਾ ਹੋਵੇ, ਤਾਂ ਮੈਂ ਇਸ ਸ਼ਹਿਰ ਨੂੰ ਮਾਫ਼ ਕਰ ਦਿਆਂਗਾ।

2ਭਾਵੇਂ ਉਹ ਆਖਦੇ ਹਨ, ‘ਜੀਉਂਦੇ ਯਾਹਵੇਹ ਦੀ ਸਹੁੰ,’ ਅਸਲੀਅਤ ਇਹ ਹੈ ਕਿ ਉਹਨਾਂ ਦੀ ਸਹੁੰ ਝੂਠੀ ਹੈ।”

3ਹੇ ਯਾਹਵੇਹ, ਕੀ ਤੇਰੀਆਂ ਅੱਖਾਂ ਸੱਚਾਈ ਵੱਲ ਨਹੀਂ ਦੇਖਦੀਆਂ? ਤੁਸੀਂ ਉਹਨਾਂ ਨੂੰ ਮਾਰਿਆ, ਪਰ ਉਹਨਾਂ ਨੂੰ ਕੋਈ ਦਰਦ ਨਹੀਂ ਹੋਇਆ; ਤੁਸੀਂ ਉਹਨਾਂ ਨੂੰ ਕੁਚਲ ਦਿੱਤਾ, ਪਰ ਉਹਨਾਂ ਨੇ ਸੁਧਾਰ ਕਰਨ ਤੋਂ ਇਨਕਾਰ ਕੀਤਾ। ਉਹਨਾਂ ਨੇ ਆਪਣੇ ਮੂੰਹ ਪੱਥਰ ਨਾਲੋਂ ਸਖ਼ਤ ਕਰ ਲਏ ਅਤੇ ਤੋਬਾ ਕਰਨ ਤੋਂ ਇਨਕਾਰ ਕਰ ਦਿੱਤਾ।

4ਮੈਂ ਸੋਚਿਆ, “ਇਹ ਸਿਰਫ ਗਰੀਬ ਹਨ; ਉਹ ਮੂਰਖ ਹਨ, ਕਿਉਂਕਿ ਉਹ ਯਾਹਵੇਹ ਦੇ ਰਾਹ ਨੂੰ ਨਹੀਂ ਜਾਣਦੇ, ਆਪਣੇ ਪਰਮੇਸ਼ਵਰ ਦੀਆਂ ਮੰਗਾਂ ਨੂੰ ਨਹੀਂ ਜਾਣਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.