2ਭਾਵੇਂ ਉਹ ਆਖਦੇ ਹਨ, ‘ਜੀਉਂਦੇ ਯਾਹਵੇਹ ਦੀ ਸਹੁੰ,’ ਅਸਲੀਅਤ ਇਹ ਹੈ ਕਿ ਉਹਨਾਂ ਦੀ ਸਹੁੰ ਝੂਠੀ ਹੈ।”
3ਹੇ ਯਾਹਵੇਹ, ਕੀ ਤੇਰੀਆਂ ਅੱਖਾਂ ਸੱਚਾਈ ਵੱਲ ਨਹੀਂ ਦੇਖਦੀਆਂ? ਤੁਸੀਂ ਉਹਨਾਂ ਨੂੰ ਮਾਰਿਆ, ਪਰ ਉਹਨਾਂ ਨੂੰ ਕੋਈ ਦਰਦ ਨਹੀਂ ਹੋਇਆ; ਤੁਸੀਂ ਉਹਨਾਂ ਨੂੰ ਕੁਚਲ ਦਿੱਤਾ, ਪਰ ਉਹਨਾਂ ਨੇ ਸੁਧਾਰ ਕਰਨ ਤੋਂ ਇਨਕਾਰ ਕੀਤਾ। ਉਹਨਾਂ ਨੇ ਆਪਣੇ ਮੂੰਹ ਪੱਥਰ ਨਾਲੋਂ ਸਖ਼ਤ ਕਰ ਲਏ ਅਤੇ ਤੋਬਾ ਕਰਨ ਤੋਂ ਇਨਕਾਰ ਕਰ ਦਿੱਤਾ।
4ਮੈਂ ਸੋਚਿਆ, “ਇਹ ਸਿਰਫ ਗਰੀਬ ਹਨ; ਉਹ ਮੂਰਖ ਹਨ, ਕਿਉਂਕਿ ਉਹ ਯਾਹਵੇਹ ਦੇ ਰਾਹ ਨੂੰ ਨਹੀਂ ਜਾਣਦੇ, ਆਪਣੇ ਪਰਮੇਸ਼ਵਰ ਦੀਆਂ ਮੰਗਾਂ ਨੂੰ ਨਹੀਂ ਜਾਣਦੇ।
5ਇਸ ਲਈ ਮੈਂ ਆਗੂਆਂ ਕੋਲ ਜਾਵਾਂਗਾ ਅਤੇ ਉਹਨਾਂ ਨਾਲ ਗੱਲ ਕਰਾਂਗਾ; ਨਿਸ਼ਚੇ ਹੀ ਉਹ ਯਾਹਵੇਹ ਦੇ ਮਾਰਗ ਨੂੰ ਜਾਣਦੇ ਹਨ, ਆਪਣੇ ਪਰਮੇਸ਼ਵਰ ਦੀਆਂ ਮੰਗਾਂ ਨੂੰ ਜਾਣਦੇ ਹਨ।” ਪਰ ਉਹਨਾਂ ਨੇ ਵੀ ਇੱਕ ਸਹਿਮਤੀ ਨਾਲ ਜੂਲਾ ਤੋੜ ਦਿੱਤਾ ਅਤੇ ਬੰਧਨਾਂ ਨੂੰ ਤੋੜ ਦਿੱਤਾ।
6ਇਸ ਲਈ ਜੰਗਲ ਵਿੱਚੋਂ ਇੱਕ ਸ਼ੇਰ ਉਹਨਾਂ ਉੱਤੇ ਹਮਲਾ ਕਰੇਗਾ, ਅਤੇ ਉਜਾੜ ਵਿੱਚੋਂ ਇੱਕ ਬਘਿਆੜ ਉਹਨਾਂ ਨੂੰ ਨਾਸ ਕਰ ਦੇਵੇਗਾ, ਇੱਕ ਚੀਤਾ ਉਹਨਾਂ ਦੇ ਨਗਰਾਂ ਦੇ ਕੋਲ ਉਡੀਕ ਕਰੇਗਾ, ਜੋ ਕੋਈ ਬਾਹਰ ਨਿਕਲਦਾ ਹੈ ਉਹ ਉਸ ਨੂੰ ਪਾੜ ਸੁੱਟੇਗਾ, ਕਿਉਂ ਜੋ ਉਹਨਾਂ ਦੀ ਬਗਾਵਤ ਵੱਡੀ ਹੈ, ਅਤੇ ਉਹਨਾਂ ਦੇ ਪਾਪ ਬਹੁਤ ਹਨ।