ਯਿਰਮਿਯਾਹ 5

ਇਸ ਲਈ ਮੈਂ ਆਗੂਆਂ ਕੋਲ ਜਾਵਾਂਗਾ ਅਤੇ ਉਹਨਾਂ ਨਾਲ ਗੱਲ ਕਰਾਂਗਾ; ਨਿਸ਼ਚੇ ਹੀ ਉਹ ਯਾਹਵੇਹ ਦੇ ਮਾਰਗ ਨੂੰ ਜਾਣਦੇ ਹਨ, ਆਪਣੇ ਪਰਮੇਸ਼ਵਰ ਦੀਆਂ ਮੰਗਾਂ ਨੂੰ ਜਾਣਦੇ ਹਨ।” ਪਰ ਉਹਨਾਂ ਨੇ ਵੀ ਇੱਕ ਸਹਿਮਤੀ ਨਾਲ ਜੂਲਾ ਤੋੜ ਦਿੱਤਾ ਅਤੇ ਬੰਧਨਾਂ ਨੂੰ ਤੋੜ ਦਿੱਤਾ।

Jeremiah 5:5 (UKJV) I will get me unto the great men, and will speak unto them; for they have known the way of the LORD, and the judgment of their God: but these have altogether broken the yoke, and burst the bonds.

3ਹੇ ਯਾਹਵੇਹ, ਕੀ ਤੇਰੀਆਂ ਅੱਖਾਂ ਸੱਚਾਈ ਵੱਲ ਨਹੀਂ ਦੇਖਦੀਆਂ? ਤੁਸੀਂ ਉਹਨਾਂ ਨੂੰ ਮਾਰਿਆ, ਪਰ ਉਹਨਾਂ ਨੂੰ ਕੋਈ ਦਰਦ ਨਹੀਂ ਹੋਇਆ; ਤੁਸੀਂ ਉਹਨਾਂ ਨੂੰ ਕੁਚਲ ਦਿੱਤਾ, ਪਰ ਉਹਨਾਂ ਨੇ ਸੁਧਾਰ ਕਰਨ ਤੋਂ ਇਨਕਾਰ ਕੀਤਾ। ਉਹਨਾਂ ਨੇ ਆਪਣੇ ਮੂੰਹ ਪੱਥਰ ਨਾਲੋਂ ਸਖ਼ਤ ਕਰ ਲਏ ਅਤੇ ਤੋਬਾ ਕਰਨ ਤੋਂ ਇਨਕਾਰ ਕਰ ਦਿੱਤਾ।

4ਮੈਂ ਸੋਚਿਆ, “ਇਹ ਸਿਰਫ ਗਰੀਬ ਹਨ; ਉਹ ਮੂਰਖ ਹਨ, ਕਿਉਂਕਿ ਉਹ ਯਾਹਵੇਹ ਦੇ ਰਾਹ ਨੂੰ ਨਹੀਂ ਜਾਣਦੇ, ਆਪਣੇ ਪਰਮੇਸ਼ਵਰ ਦੀਆਂ ਮੰਗਾਂ ਨੂੰ ਨਹੀਂ ਜਾਣਦੇ।

5ਇਸ ਲਈ ਮੈਂ ਆਗੂਆਂ ਕੋਲ ਜਾਵਾਂਗਾ ਅਤੇ ਉਹਨਾਂ ਨਾਲ ਗੱਲ ਕਰਾਂਗਾ; ਨਿਸ਼ਚੇ ਹੀ ਉਹ ਯਾਹਵੇਹ ਦੇ ਮਾਰਗ ਨੂੰ ਜਾਣਦੇ ਹਨ, ਆਪਣੇ ਪਰਮੇਸ਼ਵਰ ਦੀਆਂ ਮੰਗਾਂ ਨੂੰ ਜਾਣਦੇ ਹਨ।” ਪਰ ਉਹਨਾਂ ਨੇ ਵੀ ਇੱਕ ਸਹਿਮਤੀ ਨਾਲ ਜੂਲਾ ਤੋੜ ਦਿੱਤਾ ਅਤੇ ਬੰਧਨਾਂ ਨੂੰ ਤੋੜ ਦਿੱਤਾ।

6ਇਸ ਲਈ ਜੰਗਲ ਵਿੱਚੋਂ ਇੱਕ ਸ਼ੇਰ ਉਹਨਾਂ ਉੱਤੇ ਹਮਲਾ ਕਰੇਗਾ, ਅਤੇ ਉਜਾੜ ਵਿੱਚੋਂ ਇੱਕ ਬਘਿਆੜ ਉਹਨਾਂ ਨੂੰ ਨਾਸ ਕਰ ਦੇਵੇਗਾ, ਇੱਕ ਚੀਤਾ ਉਹਨਾਂ ਦੇ ਨਗਰਾਂ ਦੇ ਕੋਲ ਉਡੀਕ ਕਰੇਗਾ, ਜੋ ਕੋਈ ਬਾਹਰ ਨਿਕਲਦਾ ਹੈ ਉਹ ਉਸ ਨੂੰ ਪਾੜ ਸੁੱਟੇਗਾ, ਕਿਉਂ ਜੋ ਉਹਨਾਂ ਦੀ ਬਗਾਵਤ ਵੱਡੀ ਹੈ, ਅਤੇ ਉਹਨਾਂ ਦੇ ਪਾਪ ਬਹੁਤ ਹਨ।

7“ਮੈਂ ਤੈਨੂੰ ਮਾਫ਼ ਕਿਉਂ ਕਰਾਂ? ਤੁਹਾਡੇ ਬੱਚਿਆਂ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਉਹਨਾਂ ਦੇਵਤਿਆਂ ਦੀ ਸਹੁੰ ਖਾਧੀ ਜੋ ਦੇਵਤੇ ਨਹੀਂ ਹਨ। ਮੈਂ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ, ਤਾਂ ਵੀ ਉਹਨਾਂ ਨੇ ਵਿਭਚਾਰ ਕੀਤਾ ਅਤੇ ਟੋਲੀਆਂ ਬਣਾ ਕੇ ਕੰਜਰੀਆਂ ਦੇ ਘਰ ਵਿੱਚ ਇਕੱਠੇ ਹੋਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.