5ਇਸ ਲਈ ਮੈਂ ਆਗੂਆਂ ਕੋਲ ਜਾਵਾਂਗਾ ਅਤੇ ਉਹਨਾਂ ਨਾਲ ਗੱਲ ਕਰਾਂਗਾ; ਨਿਸ਼ਚੇ ਹੀ ਉਹ ਯਾਹਵੇਹ ਦੇ ਮਾਰਗ ਨੂੰ ਜਾਣਦੇ ਹਨ, ਆਪਣੇ ਪਰਮੇਸ਼ਵਰ ਦੀਆਂ ਮੰਗਾਂ ਨੂੰ ਜਾਣਦੇ ਹਨ।” ਪਰ ਉਹਨਾਂ ਨੇ ਵੀ ਇੱਕ ਸਹਿਮਤੀ ਨਾਲ ਜੂਲਾ ਤੋੜ ਦਿੱਤਾ ਅਤੇ ਬੰਧਨਾਂ ਨੂੰ ਤੋੜ ਦਿੱਤਾ।
6ਇਸ ਲਈ ਜੰਗਲ ਵਿੱਚੋਂ ਇੱਕ ਸ਼ੇਰ ਉਹਨਾਂ ਉੱਤੇ ਹਮਲਾ ਕਰੇਗਾ, ਅਤੇ ਉਜਾੜ ਵਿੱਚੋਂ ਇੱਕ ਬਘਿਆੜ ਉਹਨਾਂ ਨੂੰ ਨਾਸ ਕਰ ਦੇਵੇਗਾ, ਇੱਕ ਚੀਤਾ ਉਹਨਾਂ ਦੇ ਨਗਰਾਂ ਦੇ ਕੋਲ ਉਡੀਕ ਕਰੇਗਾ, ਜੋ ਕੋਈ ਬਾਹਰ ਨਿਕਲਦਾ ਹੈ ਉਹ ਉਸ ਨੂੰ ਪਾੜ ਸੁੱਟੇਗਾ, ਕਿਉਂ ਜੋ ਉਹਨਾਂ ਦੀ ਬਗਾਵਤ ਵੱਡੀ ਹੈ, ਅਤੇ ਉਹਨਾਂ ਦੇ ਪਾਪ ਬਹੁਤ ਹਨ।
7“ਮੈਂ ਤੈਨੂੰ ਮਾਫ਼ ਕਿਉਂ ਕਰਾਂ? ਤੁਹਾਡੇ ਬੱਚਿਆਂ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਉਹਨਾਂ ਦੇਵਤਿਆਂ ਦੀ ਸਹੁੰ ਖਾਧੀ ਜੋ ਦੇਵਤੇ ਨਹੀਂ ਹਨ। ਮੈਂ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ, ਤਾਂ ਵੀ ਉਹਨਾਂ ਨੇ ਵਿਭਚਾਰ ਕੀਤਾ ਅਤੇ ਟੋਲੀਆਂ ਬਣਾ ਕੇ ਕੰਜਰੀਆਂ ਦੇ ਘਰ ਵਿੱਚ ਇਕੱਠੇ ਹੋਏ।
8ਉਹ ਰੱਜੇ ਹੋਏ ਘੋੜਿਆਂ ਵਾਂਗੂੰ ਫਿਰਦੇ ਸਨ, ਹਰੇਕ ਆਪਣੇ ਗੁਆਂਢੀ ਦੀ ਔਰਤ ਉੱਤੇ ਹਿਣਕਦਾ ਹੈ।
9ਕੀ ਮੈਂ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਵਾਂਗਾ?” ਯਾਹਵੇਹ ਦਾ ਵਾਕ ਹੈ। “ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?