ਯਿਰਮਿਯਾਹ 5

ਇਸ ਲਈ ਜੰਗਲ ਵਿੱਚੋਂ ਇੱਕ ਸ਼ੇਰ ਉਹਨਾਂ ਉੱਤੇ ਹਮਲਾ ਕਰੇਗਾ, ਅਤੇ ਉਜਾੜ ਵਿੱਚੋਂ ਇੱਕ ਬਘਿਆੜ ਉਹਨਾਂ ਨੂੰ ਨਾਸ ਕਰ ਦੇਵੇਗਾ, ਇੱਕ ਚੀਤਾ ਉਹਨਾਂ ਦੇ ਨਗਰਾਂ ਦੇ ਕੋਲ ਉਡੀਕ ਕਰੇਗਾ, ਜੋ ਕੋਈ ਬਾਹਰ ਨਿਕਲਦਾ ਹੈ ਉਹ ਉਸ ਨੂੰ ਪਾੜ ਸੁੱਟੇਗਾ, ਕਿਉਂ ਜੋ ਉਹਨਾਂ ਦੀ ਬਗਾਵਤ ਵੱਡੀ ਹੈ, ਅਤੇ ਉਹਨਾਂ ਦੇ ਪਾਪ ਬਹੁਤ ਹਨ।

Jeremiah 5:6 (UKJV) Wherefore a lion out of the forest shall slay them, and a wolf of the evenings shall spoil them, a leopard shall watch over their cities: every one that goes out thence shall be torn in pieces: because their transgressions are many, and their backslidings are increased.

4ਮੈਂ ਸੋਚਿਆ, “ਇਹ ਸਿਰਫ ਗਰੀਬ ਹਨ; ਉਹ ਮੂਰਖ ਹਨ, ਕਿਉਂਕਿ ਉਹ ਯਾਹਵੇਹ ਦੇ ਰਾਹ ਨੂੰ ਨਹੀਂ ਜਾਣਦੇ, ਆਪਣੇ ਪਰਮੇਸ਼ਵਰ ਦੀਆਂ ਮੰਗਾਂ ਨੂੰ ਨਹੀਂ ਜਾਣਦੇ।

5ਇਸ ਲਈ ਮੈਂ ਆਗੂਆਂ ਕੋਲ ਜਾਵਾਂਗਾ ਅਤੇ ਉਹਨਾਂ ਨਾਲ ਗੱਲ ਕਰਾਂਗਾ; ਨਿਸ਼ਚੇ ਹੀ ਉਹ ਯਾਹਵੇਹ ਦੇ ਮਾਰਗ ਨੂੰ ਜਾਣਦੇ ਹਨ, ਆਪਣੇ ਪਰਮੇਸ਼ਵਰ ਦੀਆਂ ਮੰਗਾਂ ਨੂੰ ਜਾਣਦੇ ਹਨ।” ਪਰ ਉਹਨਾਂ ਨੇ ਵੀ ਇੱਕ ਸਹਿਮਤੀ ਨਾਲ ਜੂਲਾ ਤੋੜ ਦਿੱਤਾ ਅਤੇ ਬੰਧਨਾਂ ਨੂੰ ਤੋੜ ਦਿੱਤਾ।

6ਇਸ ਲਈ ਜੰਗਲ ਵਿੱਚੋਂ ਇੱਕ ਸ਼ੇਰ ਉਹਨਾਂ ਉੱਤੇ ਹਮਲਾ ਕਰੇਗਾ, ਅਤੇ ਉਜਾੜ ਵਿੱਚੋਂ ਇੱਕ ਬਘਿਆੜ ਉਹਨਾਂ ਨੂੰ ਨਾਸ ਕਰ ਦੇਵੇਗਾ, ਇੱਕ ਚੀਤਾ ਉਹਨਾਂ ਦੇ ਨਗਰਾਂ ਦੇ ਕੋਲ ਉਡੀਕ ਕਰੇਗਾ, ਜੋ ਕੋਈ ਬਾਹਰ ਨਿਕਲਦਾ ਹੈ ਉਹ ਉਸ ਨੂੰ ਪਾੜ ਸੁੱਟੇਗਾ, ਕਿਉਂ ਜੋ ਉਹਨਾਂ ਦੀ ਬਗਾਵਤ ਵੱਡੀ ਹੈ, ਅਤੇ ਉਹਨਾਂ ਦੇ ਪਾਪ ਬਹੁਤ ਹਨ।

7“ਮੈਂ ਤੈਨੂੰ ਮਾਫ਼ ਕਿਉਂ ਕਰਾਂ? ਤੁਹਾਡੇ ਬੱਚਿਆਂ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਉਹਨਾਂ ਦੇਵਤਿਆਂ ਦੀ ਸਹੁੰ ਖਾਧੀ ਜੋ ਦੇਵਤੇ ਨਹੀਂ ਹਨ। ਮੈਂ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ, ਤਾਂ ਵੀ ਉਹਨਾਂ ਨੇ ਵਿਭਚਾਰ ਕੀਤਾ ਅਤੇ ਟੋਲੀਆਂ ਬਣਾ ਕੇ ਕੰਜਰੀਆਂ ਦੇ ਘਰ ਵਿੱਚ ਇਕੱਠੇ ਹੋਏ।

8ਉਹ ਰੱਜੇ ਹੋਏ ਘੋੜਿਆਂ ਵਾਂਗੂੰ ਫਿਰਦੇ ਸਨ, ਹਰੇਕ ਆਪਣੇ ਗੁਆਂਢੀ ਦੀ ਔਰਤ ਉੱਤੇ ਹਿਣਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.