7“ਮੈਂ ਤੈਨੂੰ ਮਾਫ਼ ਕਿਉਂ ਕਰਾਂ? ਤੁਹਾਡੇ ਬੱਚਿਆਂ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਉਹਨਾਂ ਦੇਵਤਿਆਂ ਦੀ ਸਹੁੰ ਖਾਧੀ ਜੋ ਦੇਵਤੇ ਨਹੀਂ ਹਨ। ਮੈਂ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ, ਤਾਂ ਵੀ ਉਹਨਾਂ ਨੇ ਵਿਭਚਾਰ ਕੀਤਾ ਅਤੇ ਟੋਲੀਆਂ ਬਣਾ ਕੇ ਕੰਜਰੀਆਂ ਦੇ ਘਰ ਵਿੱਚ ਇਕੱਠੇ ਹੋਏ।
8ਉਹ ਰੱਜੇ ਹੋਏ ਘੋੜਿਆਂ ਵਾਂਗੂੰ ਫਿਰਦੇ ਸਨ, ਹਰੇਕ ਆਪਣੇ ਗੁਆਂਢੀ ਦੀ ਔਰਤ ਉੱਤੇ ਹਿਣਕਦਾ ਹੈ।
9ਕੀ ਮੈਂ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਵਾਂਗਾ?” ਯਾਹਵੇਹ ਦਾ ਵਾਕ ਹੈ। “ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?
10“ਉਸ ਦੇ ਅੰਗੂਰੀ ਬਾਗ਼ਾਂ ਵਿੱਚੋਂ ਦੀ ਲੰਘੋ ਅਤੇ ਉਹਨਾਂ ਨੂੰ ਉਜਾੜ ਦਿਓ, ਪਰ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਨਾ ਕਰੋ। ਉਸ ਦੀਆਂ ਟਹਿਣੀਆਂ ਨੂੰ ਲਾਹ ਸੁੱਟੋ, ਕਿਉਂਕਿ ਇਹ ਲੋਕ ਯਾਹਵੇਹ ਦੇ ਨਹੀਂ ਹਨ।
11ਇਸਰਾਏਲ ਦੇ ਲੋਕ ਅਤੇ ਯਹੂਦਾਹ ਦੇ ਲੋਕ ਮੇਰੇ ਨਾਲ ਪੂਰੀ ਤਰ੍ਹਾਂ ਬੇਵਫ਼ਾ ਹੋਏ ਹਨ,” ਯਾਹਵੇਹ ਦਾ ਵਾਕ ਹੈ।