ਯਿਰਮਿਯਾਹ 5

“ਉਸ ਦੇ ਅੰਗੂਰੀ ਬਾਗ਼ਾਂ ਵਿੱਚੋਂ ਦੀ ਲੰਘੋ ਅਤੇ ਉਹਨਾਂ ਨੂੰ ਉਜਾੜ ਦਿਓ, ਪਰ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਨਾ ਕਰੋ। ਉਸ ਦੀਆਂ ਟਹਿਣੀਆਂ ਨੂੰ ਲਾਹ ਸੁੱਟੋ, ਕਿਉਂਕਿ ਇਹ ਲੋਕ ਯਾਹਵੇਹ ਦੇ ਨਹੀਂ ਹਨ।

Jeremiah 5:10 (UKJV) Go all of you up upon her walls, and destroy; but make not a full end: take away her battlements; for they are not the LORD's.

8ਉਹ ਰੱਜੇ ਹੋਏ ਘੋੜਿਆਂ ਵਾਂਗੂੰ ਫਿਰਦੇ ਸਨ, ਹਰੇਕ ਆਪਣੇ ਗੁਆਂਢੀ ਦੀ ਔਰਤ ਉੱਤੇ ਹਿਣਕਦਾ ਹੈ।

9ਕੀ ਮੈਂ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਵਾਂਗਾ?” ਯਾਹਵੇਹ ਦਾ ਵਾਕ ਹੈ। “ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?

10“ਉਸ ਦੇ ਅੰਗੂਰੀ ਬਾਗ਼ਾਂ ਵਿੱਚੋਂ ਦੀ ਲੰਘੋ ਅਤੇ ਉਹਨਾਂ ਨੂੰ ਉਜਾੜ ਦਿਓ, ਪਰ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਨਾ ਕਰੋ। ਉਸ ਦੀਆਂ ਟਹਿਣੀਆਂ ਨੂੰ ਲਾਹ ਸੁੱਟੋ, ਕਿਉਂਕਿ ਇਹ ਲੋਕ ਯਾਹਵੇਹ ਦੇ ਨਹੀਂ ਹਨ।

11ਇਸਰਾਏਲ ਦੇ ਲੋਕ ਅਤੇ ਯਹੂਦਾਹ ਦੇ ਲੋਕ ਮੇਰੇ ਨਾਲ ਪੂਰੀ ਤਰ੍ਹਾਂ ਬੇਵਫ਼ਾ ਹੋਏ ਹਨ,” ਯਾਹਵੇਹ ਦਾ ਵਾਕ ਹੈ।

12ਉਹਨਾਂ ਨੇ ਯਾਹਵੇਹ ਬਾਰੇ ਝੂਠ ਬੋਲਿਆ ਹੈ; ਉਹਨਾਂ ਨੇ ਕਿਹਾ, “ਉਹ ਕੁਝ ਨਹੀਂ ਕਰੇਗਾ! ਸਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ; ਅਸੀਂ ਕਦੇ ਵੀ ਤਲਵਾਰ ਜਾਂ ਕਾਲ ਨਹੀਂ ਵੇਖਾਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.