10“ਉਸ ਦੇ ਅੰਗੂਰੀ ਬਾਗ਼ਾਂ ਵਿੱਚੋਂ ਦੀ ਲੰਘੋ ਅਤੇ ਉਹਨਾਂ ਨੂੰ ਉਜਾੜ ਦਿਓ, ਪਰ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਨਾ ਕਰੋ। ਉਸ ਦੀਆਂ ਟਹਿਣੀਆਂ ਨੂੰ ਲਾਹ ਸੁੱਟੋ, ਕਿਉਂਕਿ ਇਹ ਲੋਕ ਯਾਹਵੇਹ ਦੇ ਨਹੀਂ ਹਨ।
11ਇਸਰਾਏਲ ਦੇ ਲੋਕ ਅਤੇ ਯਹੂਦਾਹ ਦੇ ਲੋਕ ਮੇਰੇ ਨਾਲ ਪੂਰੀ ਤਰ੍ਹਾਂ ਬੇਵਫ਼ਾ ਹੋਏ ਹਨ,” ਯਾਹਵੇਹ ਦਾ ਵਾਕ ਹੈ।
12ਉਹਨਾਂ ਨੇ ਯਾਹਵੇਹ ਬਾਰੇ ਝੂਠ ਬੋਲਿਆ ਹੈ; ਉਹਨਾਂ ਨੇ ਕਿਹਾ, “ਉਹ ਕੁਝ ਨਹੀਂ ਕਰੇਗਾ! ਸਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ; ਅਸੀਂ ਕਦੇ ਵੀ ਤਲਵਾਰ ਜਾਂ ਕਾਲ ਨਹੀਂ ਵੇਖਾਂਗੇ।
13ਨਬੀ ਸਿਰਫ ਹਵਾ ਹਨ ਅਤੇ ਬਚਨ ਉਹਨਾਂ ਵਿੱਚ ਨਹੀਂ ਹੈ। ਇਸ ਲਈ ਜੋ ਕੁੱਝ ਉਹ ਕਹਿੰਦੇ ਹਨ ਉਹ ਉਹਨਾਂ ਨਾਲ ਕੀਤਾ ਜਾਵੇ।”
14ਇਸ ਲਈ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਇਹ ਆਖਦਾ ਹੈ: “ਕਿਉਂਕਿ ਲੋਕਾਂ ਨੇ ਇਹ ਸ਼ਬਦ ਕਹੇ ਹਨ, ਮੈਂ ਆਪਣੇ ਸ਼ਬਦਾਂ ਨੂੰ ਤੇਰੇ ਮੂੰਹ ਵਿੱਚ ਅੱਗ ਬਣਾ ਦਿਆਂਗਾ ਅਤੇ ਇਹ ਲੋਕ ਉਸ ਲੱਕੜ ਨੂੰ ਭਸਮ ਕਰ ਦੇਣਗੇ।