23ਸਾਰੀ ਧਰਤੀ ਦਾ ਹਥੌੜਾ ਕਿਵੇਂ ਟੁੱਟਿਆ ਅਤੇ ਚਕਨਾਚੂਰ ਹੈ! ਕੌਮਾਂ ਵਿੱਚ ਬਾਬੇਲ ਕਿੰਨਾ ਵਿਰਾਨ ਹੈ!
24ਹੇ ਬਾਬੇਲ, ਮੈਂ ਤੇਰੇ ਲਈ ਇੱਕ ਜਾਲ ਵਿਛਾਇਆ ਹੈ, ਅਤੇ ਤੈਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਫੜ ਲਿਆ ਗਿਆ ਸੀ। ਤੈਨੂੰ ਭਾਲਿਆ ਅਤੇ ਫੜ ਲਿਆ ਗਿਆ ਕਿਉਂਕਿ ਤੁਸੀਂ ਯਾਹਵੇਹ ਦਾ ਵਿਰੋਧ ਕੀਤਾ ਸੀ।
25ਯਾਹਵੇਹ ਨੇ ਆਪਣਾ ਅਸਲਾ ਖੋਲ੍ਹਿਆ ਹੈ ਅਤੇ ਆਪਣੇ ਕ੍ਰੋਧ ਦੇ ਹਥਿਆਰਾਂ ਨੂੰ ਬਾਹਰ ਲਿਆਇਆ ਹੈ, ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਨੇ, ਕਸਦੀਆਂ ਦੀ ਧਰਤੀ ਉੱਤੇ ਇੱਕ ਕੰਮ ਕਰਨਾ ਹੈ।
26ਦੂਰੋਂ ਉਸਦੇ ਵਿਰੁੱਧ ਆਓ। ਉਸ ਦੇ ਅਨਾਜ ਭੰਡਾਰਾਂ ਨੂੰ ਤੋੜੋ; ਉਸ ਨੂੰ ਅਨਾਜ ਦੇ ਢੇਰਾਂ ਵਾਂਗ ਢੇਰ ਕਰ ਦਿਓ। ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ ਉਸ ਦਾ ਕੁਝ ਬਾਕੀ ਨਾ ਰਹੇ।
27ਉਸਦੇ ਸਾਰੇ ਜਵਾਨ ਬਲਦਾਂ ਨੂੰ ਮਾਰ ਦਿਓ; ਉਹਨਾਂ ਨੂੰ ਕਤਲ ਕਰਨ ਲਈ ਹੇਠਾਂ ਜਾਣ ਦਿਓ! ਉਹਨਾਂ ਉੱਤੇ ਹਾਏ! ਕਿਉਂਕਿ ਉਹਨਾਂ ਦਾ ਦਿਨ ਆ ਗਿਆ ਹੈ, ਉਹਨਾਂ ਲਈ ਸਜ਼ਾ ਦਾ ਸਮਾਂ ਆ ਗਿਆ ਹੈ।