ਯਿਰਮਿਯਾਹ 50

ਉਸਦੇ ਸਾਰੇ ਜਵਾਨ ਬਲਦਾਂ ਨੂੰ ਮਾਰ ਦਿਓ; ਉਹਨਾਂ ਨੂੰ ਕਤਲ ਕਰਨ ਲਈ ਹੇਠਾਂ ਜਾਣ ਦਿਓ! ਉਹਨਾਂ ਉੱਤੇ ਹਾਏ! ਕਿਉਂਕਿ ਉਹਨਾਂ ਦਾ ਦਿਨ ਆ ਗਿਆ ਹੈ, ਉਹਨਾਂ ਲਈ ਸਜ਼ਾ ਦਾ ਸਮਾਂ ਆ ਗਿਆ ਹੈ।

Jeremiah 50:27 (UKJV) Slay all her bullocks; let them go down to the slaughter: woe unto them! for their day has come, the time of their visitation.

25ਯਾਹਵੇਹ ਨੇ ਆਪਣਾ ਅਸਲਾ ਖੋਲ੍ਹਿਆ ਹੈ ਅਤੇ ਆਪਣੇ ਕ੍ਰੋਧ ਦੇ ਹਥਿਆਰਾਂ ਨੂੰ ਬਾਹਰ ਲਿਆਇਆ ਹੈ, ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਨੇ, ਕਸਦੀਆਂ ਦੀ ਧਰਤੀ ਉੱਤੇ ਇੱਕ ਕੰਮ ਕਰਨਾ ਹੈ।

26ਦੂਰੋਂ ਉਸਦੇ ਵਿਰੁੱਧ ਆਓ। ਉਸ ਦੇ ਅਨਾਜ ਭੰਡਾਰਾਂ ਨੂੰ ਤੋੜੋ; ਉਸ ਨੂੰ ਅਨਾਜ ਦੇ ਢੇਰਾਂ ਵਾਂਗ ਢੇਰ ਕਰ ਦਿਓ। ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ ਉਸ ਦਾ ਕੁਝ ਬਾਕੀ ਨਾ ਰਹੇ।

27ਉਸਦੇ ਸਾਰੇ ਜਵਾਨ ਬਲਦਾਂ ਨੂੰ ਮਾਰ ਦਿਓ; ਉਹਨਾਂ ਨੂੰ ਕਤਲ ਕਰਨ ਲਈ ਹੇਠਾਂ ਜਾਣ ਦਿਓ! ਉਹਨਾਂ ਉੱਤੇ ਹਾਏ! ਕਿਉਂਕਿ ਉਹਨਾਂ ਦਾ ਦਿਨ ਆ ਗਿਆ ਹੈ, ਉਹਨਾਂ ਲਈ ਸਜ਼ਾ ਦਾ ਸਮਾਂ ਆ ਗਿਆ ਹੈ।

28ਬਾਬੇਲ ਦੇ ਦੇਸ ਵਿੱਚੋਂ ਨੱਠਣ ਵਾਲਿਆਂ ਅਤੇ ਬਚਣ ਵਾਲਿਆਂ ਦੀ ਆਵਾਜ਼ ਸੁਣੋ ਸੀਯੋਨ ਵਿੱਚ ਯਾਹਵੇਹ ਦੀ ਘੋਸਣਾ ਅਤੇ ਸਾਡੇ ਪਰਮੇਸ਼ਵਰ ਦਾ ਬਦਲਾ, ਉਸ ਦੀ ਹੈਕਲ ਦਾ ਬਦਲਾ ਦੱਸਣ।

29“ਬਾਬੇਲ ਦੇ ਵਿਰੁੱਧ ਤੀਰ ਅੰਦਾਜ਼ਾ ਨੂੰ ਬੁਲਾਓ, ਉਹਨਾਂ ਸਾਰਿਆਂ ਨੂੰ ਜੋ ਧਨੁਸ਼ ਖਿੱਚਦੇ ਹਨ। ਉਸਦੇ ਚਾਰੇ ਪਾਸੇ ਡੇਰੇ ਲਗਾਓ; ਕਿਸੇ ਨੂੰ ਬਚਣ ਨਾ ਦਿਓ। ਉਸਨੂੰ ਉਸਦੇ ਕੰਮਾਂ ਦਾ ਬਦਲਾ ਦਿਓ; ਉਸ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸਨੇ ਕੀਤਾ ਹੈ। ਕਿਉਂ ਜੋ ਉਸ ਨੇ ਇਸਰਾਏਲ ਦੇ ਪਵਿੱਤਰ ਪੁਰਖ ਯਾਹਵੇਹ ਦੀ ਨਿੰਦਿਆ ਕੀਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.