ਯਿਰਮਿਯਾਹ 50

ਬਾਬੇਲ ਦੇ ਦੇਸ ਵਿੱਚੋਂ ਨੱਠਣ ਵਾਲਿਆਂ ਅਤੇ ਬਚਣ ਵਾਲਿਆਂ ਦੀ ਆਵਾਜ਼ ਸੁਣੋ ਸੀਯੋਨ ਵਿੱਚ ਯਾਹਵੇਹ ਦੀ ਘੋਸਣਾ ਅਤੇ ਸਾਡੇ ਪਰਮੇਸ਼ਵਰ ਦਾ ਬਦਲਾ, ਉਸ ਦੀ ਹੈਕਲ ਦਾ ਬਦਲਾ ਦੱਸਣ।

Jeremiah 50:28 (UKJV) The voice of them that flee and escape out of the land of Babylon, to declare in Zion the vengeance of the LORD our God, the vengeance of his temple.

26ਦੂਰੋਂ ਉਸਦੇ ਵਿਰੁੱਧ ਆਓ। ਉਸ ਦੇ ਅਨਾਜ ਭੰਡਾਰਾਂ ਨੂੰ ਤੋੜੋ; ਉਸ ਨੂੰ ਅਨਾਜ ਦੇ ਢੇਰਾਂ ਵਾਂਗ ਢੇਰ ਕਰ ਦਿਓ। ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ ਉਸ ਦਾ ਕੁਝ ਬਾਕੀ ਨਾ ਰਹੇ।

27ਉਸਦੇ ਸਾਰੇ ਜਵਾਨ ਬਲਦਾਂ ਨੂੰ ਮਾਰ ਦਿਓ; ਉਹਨਾਂ ਨੂੰ ਕਤਲ ਕਰਨ ਲਈ ਹੇਠਾਂ ਜਾਣ ਦਿਓ! ਉਹਨਾਂ ਉੱਤੇ ਹਾਏ! ਕਿਉਂਕਿ ਉਹਨਾਂ ਦਾ ਦਿਨ ਆ ਗਿਆ ਹੈ, ਉਹਨਾਂ ਲਈ ਸਜ਼ਾ ਦਾ ਸਮਾਂ ਆ ਗਿਆ ਹੈ।

28ਬਾਬੇਲ ਦੇ ਦੇਸ ਵਿੱਚੋਂ ਨੱਠਣ ਵਾਲਿਆਂ ਅਤੇ ਬਚਣ ਵਾਲਿਆਂ ਦੀ ਆਵਾਜ਼ ਸੁਣੋ ਸੀਯੋਨ ਵਿੱਚ ਯਾਹਵੇਹ ਦੀ ਘੋਸਣਾ ਅਤੇ ਸਾਡੇ ਪਰਮੇਸ਼ਵਰ ਦਾ ਬਦਲਾ, ਉਸ ਦੀ ਹੈਕਲ ਦਾ ਬਦਲਾ ਦੱਸਣ।

29“ਬਾਬੇਲ ਦੇ ਵਿਰੁੱਧ ਤੀਰ ਅੰਦਾਜ਼ਾ ਨੂੰ ਬੁਲਾਓ, ਉਹਨਾਂ ਸਾਰਿਆਂ ਨੂੰ ਜੋ ਧਨੁਸ਼ ਖਿੱਚਦੇ ਹਨ। ਉਸਦੇ ਚਾਰੇ ਪਾਸੇ ਡੇਰੇ ਲਗਾਓ; ਕਿਸੇ ਨੂੰ ਬਚਣ ਨਾ ਦਿਓ। ਉਸਨੂੰ ਉਸਦੇ ਕੰਮਾਂ ਦਾ ਬਦਲਾ ਦਿਓ; ਉਸ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸਨੇ ਕੀਤਾ ਹੈ। ਕਿਉਂ ਜੋ ਉਸ ਨੇ ਇਸਰਾਏਲ ਦੇ ਪਵਿੱਤਰ ਪੁਰਖ ਯਾਹਵੇਹ ਦੀ ਨਿੰਦਿਆ ਕੀਤੀ ਹੈ।

30ਇਸ ਲਈ, ਉਸਦੇ ਨੌਜਵਾਨ ਗਲੀਆਂ ਵਿੱਚ ਡਿੱਗਣਗੇ; ਅਤੇ ਉਸ ਦੇ ਸਾਰੇ ਯੋਧੇ ਉਸ ਦਿਨ ਨਾਸ ਹੋ ਜਾਣਗੇ,” ਯਾਹਵੇਹ ਦਾ ਵਾਕ ਹੈ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.